20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾਇਰੈਕਟਰ ਪਿ੍ੰ: ਰਮਾ ਮਹਾਜਨ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਤੋਂ ਜਾਣੰੂ ਕਰਵਾਇਆ | ਇਸ ਮੌਕੇ ਪਿ੍ੰ: ਰਮਾ ਮਹਾਜਨ ਨੇ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਰੇਕ ਧਰਮ ਨਾਲ ਸੰਬੰਧਿਤ ਲੋਕ ਆਪਣਾ ਗੁਰੂ ਮੰਨਦੇ ਹਨ, ਕਿਉਂਕਿ ਉਨ੍ਹਾਂ ਨੇ ਸੱਚ ਦਾ ਹੋਕਾ ਦਿੰਦੇ ਹੋਏ ਸਮਾਜਿਕ ਤੇ ਧਾਰਮਿਕ ਬੁਰਾਈਆ ਤੋਂ ਪੂਰੀ ਲੋਕਾਈ ਨੂੰ ਸੁਚੇਤ ਕਰਦਿਆਂ ਸਿੱਧੇ ਰਾਹ ਪਾਇਆ | ਪਿ੍ੰ: ਰਮਾ ਮਹਾਜਨ ਨੇ ਕਿਹਾ ਕਿ ਗੁਰੂ ਸਾਹਿਬ ਨੇ ਔਰਤ ਨੂੰ ਉੱਚਾ ਤੇ ਸੁੱਚਾ ਦਰਜਾ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਖੁਦ ਸੇਵਾ ਕਰਦੇ ਹੋਏ ਗੁਰੂ ਕਾ ਅਤੁੱਟ ਲੰਗਰ ਤਿਆਰ ਕੀਤਾ ਤੇ ਵਰਤਾਇਆ |
ਪਿਛਲੀ ਖ਼ਬਰ ਤਰਨ ਤਾਰਨ ਵਿਖੇ ਕੰਪਿਊਟਰ ਅਧਿਆਪਕਾਂ ਦਾ ਜਬਰੀ ਟੈਂਟ ਪੁੱਟਣਾ ਨਿੰਦਣਯੋਗ- ਟੀਚਰਜ਼ ਯੂਨੀਅਨ ਅਗਲੀ ਖ਼ਬਰ ਭਾਸ਼ਨ ਮੁਕਾਬਲੇ 'ਚ ਡੀ. ਆਰ. ਮਾਡਰਨ ਸਕੂਲ ਦੀ ਜਸ਼ਨਦੀਪ ਕੌਰ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।