ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਸੁੱਚਾ ਸਿੰਘ ਟਰਪਈ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਹਰਵਿੰਦਰ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਸੋਹੀਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ ਕੁਝ ਦਿਨਾਂ ਤੋਂ ਤਰਨਤਾਰਨ ਵਿਖੇ ਪੱਕਾ ਧਰਨਾ ਲਗਾ ਕੇ ਬੈਠੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਤੱਕ ਕੀ ਮੰਨਣੀਆਂ ਸਨ, ਸਗੋਂ ਇਨ੍ਹਾਂ ਅਧਿਆਪਕਾਂ ਦਾ ਪੁਲਿਸ ਵਲੋਂ ਜ਼ਬਰੀ ਟੈਂਟ ਪੁੱਟ ਕੇ ਇਨ੍ਹਾਂ ਅਧਿਆਪਕਾਂ ਨੂੰ ਖਦੇੜ ਦਿੱਤਾ ਗਿਆ ਹੈ, ਜੋ ਕਿ ਅਣਮਨੁੱਖੀ ਤਸ਼ੱਦਦ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨਾਲ ਬੈਠ ਕੇ ਇਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਇਸ ਮੌਕੇ ਹੀਰਾ ਸਿੰਘ ਭੱਟੀ, ਹਰਮਨਦੀਪ ਸਿੰਘ ਭੰਗਾਲੀ, ਨਵਜੋਤ ਸਿੰਘ ਰਤਨ, ਪ੍ਰੀਤਮਹਿੰਦਰ ਸਿੰਘ, ਸੁਰਜੀਤ ਸਿੰਘ, ਯਾਦਵਿੰਦਰ ਸਿੰਘ ਸੰਧੂ, ਰਵੀਇੰਦਰ ਸਿੰਘ, ਜਗਦੀਪ ਸਿੰਘ ਜਲਾਲਪੁਰਾ, ਸਤਨਾਮ ਸਿੰਘ ਜੱਸੜ, ਦਲਜੀਤ ਸਿੰਘ ਸੁਧਾਰ, ਦਿਲਬਰਜੀਤ ਵਿਛੋਆ, ਸਤਨਾਮ ਸਿੰਘ, ਨਵਤੇਜ ਸਿੰਘ ਖਲਚੀਆਂ, ਇੰਦਰਪ੍ਰੀਤ ਸਿੰਘ, ਮੰਗਲ ਸਿੰਘ ਟਾਂਡਾ ਅਤੇ ਨਿਰਮਲ ਭੋਮਾ ਆਦਿ ਸਾਥੀ ਮੌਜੂਦ ਸਨ |