ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਨਤਾ ਪ੍ਰਾਪਤ ਅਤੇ ਐਫੀਲੀਏਟਡ ਸਕੂਲ ਐਸੋਸੀਏਸ਼ਨ (ਰਜਿ:) (ਰਾਸਾ) ਵਲੋਂ ਸਵ: ਪੰਡਿਤ ਕੁਲਵੰਤ ਰਾਏ ਸ਼ਰਮਾ ਸੰਸਥਾਪਕ ਰਾਸਾ ਪੰਜਾਬ ਨੂੰ ਸਮਰਪਿਤ ਸੂਬਾ ਪੱਧਰੀ 'ਰਾਸਾ ਐਵਾਰਡ' ਸਮਾਗਮ 8 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਆਰਟ ਗੈਲਰੀ ਐਡੀਟੋਰੀਅਮ ਮਦਨ ਮੋਹਨ ਮਾਲਵੀਆ ਰੋਡ, ਅੰਮਿ੍ਤਸਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਡਾ. ਅਮਰਪਾਲ ਸਿੰਘ (ਸੇਵਾਮੁਕਤ ਆਈ. ਏ. ਐੱਸ.) ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਸ਼ਾਮਿਲ ਹੋਣਗੇ | ਉਕਤ ਜਾਣਕਾਰੀ ਦਿੰਦੇ ਜਗਤਪਾਲ ਮਹਾਜਨ ਪ੍ਰਧਾਨ ਅਤੇ ਸੁਜੀਤ ਸ਼ਰਮਾ ਜਨਰਲ ਸਕੱਤਰ ਨੇ ਰਾਸਾ ਪੰਜਾਬ ਦੇ ਸਮੂਹ ਮੈਂਬਰਾਂ ਨੂੰ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ |