ਅੰਮਿ੍ਤਸਰ, 4 ਨੰਵਬਰ (ਰੇਸ਼ਮ ਸਿੰਘ)-ਸਾਹ ਲੈਣ ਵਿਚ ਤਕਲੀਫ ਨਾਲ ਜੂਝ ਰਹੀ ਪੀੜਤ ਇਕ 66 ਸਾਲ ਔਰਤ ਨੂੰ ਲਿਵਾਸਾ ਹਸਪਤਾਲ ਵਿਚ ਐਡਵਾਂਸ ਗੈਸਟ੍ਰੋਏਾਟਰੋਲੋਜੀ ਕੇਅਰ ਤੋਂ ਨਵੀਂ ਜ਼ਿੰਦਗੀ ਮਿਲੀ ਹੈ | ਇਹ ਪ੍ਰਗਟਾਵਾ ਗੈਸਟ੍ਰੋਏਾਟਰੋਲੋਜੀ ਸਲਾਹਕਾਰ ਡਾ: ਪੁਲਕਿਤ ਧੀਮਾਨ ਨੇ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿਚ ਗੰਭੀਰ ਤਕਲੀਫ਼ ਨਾਲ ਇਥੇ ਲਿਆਂਦਾ ਗਿਆ ਜਿਸ ਦੇ ਕੀਤੇ ਗਏ ਛਾਤੀ ਦੇ ਸੀ.ਟੀ. ਸਕੈਨ ਨਾਲ ਫੇਫੜਿਆਂ ਵਿਚ ਫਲੂਇਡ ਅਤੇ ਪਸ ਇਕੱਠਾ ਹੋਣ ਦਾ ਪਤਾ ਲੱਗਾ, ਅਤੇ ਸੰਕ੍ਰਮਣ ਨੂੰ ਹਟਾਉਣ ਲਈ ਇੱਕ ਛਾਤੀ ਵਿਚ ਟਿਊਬ ਲਗਾਈ ਗਈ | ਇਸ ਉਪਰੰਤ ਮੂਲ ਕਾਰਨ ਦਾ ਪਤਾ ਲਾਉਣ ਲਈ ਕੰਟਰਾਸਟ-ਐਂਹਾਂਸਡ ਸੀ.ਟੀ. ਛਾਤੀ ਸਕੈਨ ਕੀਤਾ ਗਿਆ, ਜਿਸ ਵਿਚ ਖਾਣ-ਨਲੀ (ਇਸੋਫੈਗਸ) ਅਤੇ ਸਾਹ ਦੀ ਨਲੀ (ਟ੍ਰੈਕੀਆ) ਦੇ ਵਿਚਕਾਰ ਇੱਕ ਅਸਧਾਰਣ ਸੰਬੰਧ ਦਾ ਪਤਾ ਲੱਗਾ - ਜੋ ਇਕ ਗੰਭੀਰ ਹਾਲਤ ਹੁੰਦੀ ਹੈ ਜਿਸਨੂੰ ਇਸੋਫੈਗਿਅਲ-ਟ੍ਰੈਕਿਅਲ ਫਿਸਚੂਲਾ ਕਹਿੰਦੇ ਹਨ | ਐਸੀਆਂ ਅਸਧਾਰਣਤਾਵਾਂ ਘਟ ਮਿਲਦੀਆਂ ਹਨ ਅਤੇ ਇਸ ਲਈ ਐਡਵਾਂਸ ਵਿਸ਼ੇਸ਼ਤ ਇੰਟਰਵੇਂਸ਼ਨ ਦੀ ਲੋੜ ਹੁੰਦੀ ਹੈ | ਇਸ 'ਚ ਐਂਡੋਸਕੋਪੀ ਨਾਲ ਭੋਜਨ ਨਲਿਕਾ ਵਿਚ 28 ਸੈਮੀ ਦੀ ਗਹਿਰਾਈ 'ਤੇ ਇੱਕ ਖੋਲ ਦੀ ਪੁਸ਼ਟੀ ਹੋਈ | ਮਰੀਜ਼ ਦੇ ਵਾਰਸਾਂ ਨਾਲ ਵਿਸਤਾਰ ਨਾਲ ਕੌਂਸਲਿੰਗ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਕਵਰਡ ਸੈੱਲਫ਼ ਐਕਸਪੈਂਡਿੰਗ ਸਟੈਂਟ ਸਫਲਤਾਪੂਰਵਕ ਗ੍ਰਾਸ ਨਲੀ ਵਿਚ ਲਾਇਆ ਗਿਆ, ਜਿਸ ਨਾਲ ਗੈਰ-ਸਧਾਰਨ ਕਨੇਕਸ਼ਨ ਨੂੰ ਸੀਲ ਕਰ ਦਿੱਤਾ ਗਿਆ ਅਤੇ ਮਰੀਜ਼ ਦੇ ਠੀਕ ਹੋਣ ਵਿਚ ਸਹਾਇਤਾ ਮਿਲੀ |