20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੁਲਿਸ ਥਾਣਾ ਸੁਲਤਾਨਵਿੰਡ ਨੇੜੇ ਗੁੰਡਾਗਰਦੀ ਦਾ ਨੰਗਾ ਨਾਚ

ਅਜੀਤ ਡੈਸਕ 05-11-2025
ਸੁਲਤਾਨਵਿੰਡ, 4 ਨਵੰਬਰ (ਗੁਰਨਾਮ ਸਿੰਘ ਬੁੱਟਰ)-ਬੀਤੀ ਦੇਰ ਰਾਤ ਪੁਲਿਸ ਥਾਣਾ ਸੁਲਤਾਨਵਿੰਡ ਤੋਂ ਚੰਦ ਕਦਮ ਦੂਰ ਸ਼ਰੇਆਮ ਗੁੰਡਾਗਰਦੀ ਹੋਈ | ਤਰਨਤਾਰਨ ਰੋਡ ਦੇ ਰੇਲਵੇ ਫਾਟਕ ਨੇੜੇ ਇੱਕ ਦੁੱਧ ਵਾਲੀ ਡੇਅਰੀ ਜਿੱਥੇ ਹਰ ਵੇਲੇ ਗਹਿਮਾ ਗਹਿਮੀ ਦਾ ਮਾਹੌਲ ਰਹਿੰਦਾ ਹੈ, ਉੱਥੇ ਹੀ ਪਿਸ਼ਾਬ ਕਰਨ ਤੋਂ ਹੋਈ ਲੜਾਈ ਭਿਆਨਕ ਰੂਪ ਧਾਰਨ ਕਰ ਗਈ | ਇਸ ਮੌਕੇ ਗੱਲਬਾਤ ਕਰਦਿਆਂ ਘਰ ਦੇ ਮਾਲਕ ਸਵਿੰਦਰ ਸਿੰਘ ਨੇ ਕਿਹਾ ਕਿ ਮੈਂ ਬੀਤੀ ਦੇਰ ਰਾਤ ਨੂੰ ਤਰਨਤਾਰਨ ਰੋਡ ਆਪਣੇ ਘਰ ਕੋਟ ਮਿੱਤ ਸਿੰਘ ਵੱਲ ਨੂੰ ਜਾ ਰਿਹਾ ਸੀ | ਰਸਤੇ 'ਚ ਆਉਂਦੀ ਦੁੱਧ ਵਾਲੀ ਡੇਅਰੀ ਦੇ ਮਾਲਕਾਂ ਵਲੋਂ ਮੇਰੀ ਇਹ ਕਹਿ ਕੇ ਮਾਰਕੁਟਾਈ ਕੀਤੀ ਕਿ ਤੂੰ ਸਾਡੀ ਡੇਹਰੀ ਦੇ ਬਾਹਰ ਪਿਸ਼ਾਬ ਕੀਤਾ ਹੈ | ਕਿਸੇ ਤਰ੍ਹਾਂ ਮੈਂ ਉੱਥੋਂ ਬਚਾਅ ਕਰਕੇ ਜਦੋਂ ਘਰ ਪਹੁੰਚਿਆ ਤਾਂ ਉਸ ਤੋਂ ਕੁਝ ਸਮੇ ਬਾਅਦ ਉਕਤ ਡੇਅਰੀ ਮਾਲਕ ਨੇ 6-7 ਅਣਪਛਾਤੇ ਵਿਅਕਤੀਆਂ ਨਾਲ ਬੀਅਰ ਦੀਆਂ ਬੋਤਲਾਂ ਅਤੇ ਇੱਟਾਂ ਰੋੜਿਆਂ ਨਾਲ ਮੇਰੇ ਘਰ 'ਤੇ ਹਮਲਾ ਕਰਕੇ ਘਰ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਜਿਸ ਵਿਚ ਮੇਰਾ ਲੜਕਾ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ | ਇਸ ਦੇ ਬਾਵਜੂਦ ਡੇਅਰੀ ਦਾ ਮਾਲਕ ਅਤੇ ਉਸ ਨਾਲ ਆਏ ਹੋਏ ਅਣਪਛਾਤੇ ਵਿਅਕਤੀ ਮੈਨੂੰ ਲਲਕਾਰੇ ਮਾਰ ਮਾਰ ਮੈਨੂੰ ਘਰੋਂ ਬਾਹਰ ਆਉਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ | ਪੀੜਤ ਸਵਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਅਪੀਲ ਕਰਦਿਆਂ ਹੋਇਆਂ ਉਕਤ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਦੋਂ ਦੂਜੀ ਧਿਰ ਦੇ ਨਾਲ ਮੌਕੇ 'ਤੇ ਪਹੁੰਚ ਗੱਲ ਕੀਤੀ ਤਾਂ ਉਥੇ ਬੈਠੀ ਬਜ਼ੁਰਗ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਸਾਡੀ ਦੁੱਧ ਵਾਲੀ ਡੇਅਰੀ ਦੇ ਸਾਹਮਣੇ ਸਵਿੰਦਰ ਸਿੰਘ ਪਿਸ਼ਾਬ ਕਰ ਰਿਹਾ ਸੀ | ਜਦੋਂ ਅਸੀਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਸਤਿੰਦਰ ਸਿੰਘ ਨਾਲ ਸਾਡੀ ਕਿਹਾ ਸੁਣੀ ਦੌਰਾਨ ਸਤਿੰਦਰ ਸਿੰਘ ਨੇ ਹਮਲਾ ਕਰ ਦਿੱਤਾ, ਜਿਸ ਵਿਚ ਸਾਡੀ ਤਰਫੋਂ ਗੋਬਿੰਦ ਸਿੰਘ ਤੇ ਸ਼ੇਰ ਪ੍ਰਤਾਪ ਸਿੰਘ ਵੀ ਜ਼ਖ਼ਮੀ ਹੋ ਗਏ ਜੋ ਹਸਪਤਾਲ ਦਾਖਲ ਹਨ | ਇਸ ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਸਤਿੰਦਰ ਸਿੰਘ ਜੋ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਜੀਠਾ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਾਹ ਲੈਣ ਦੀ ਤਕਲੀਫ ਤੋਂ ਪੀੜਤ ਔਰਤ ਨੂੰ ਲਿਵਾਸਾ ਹਸਪਤਾਲ 'ਚ ਮਿਲੀ ਨਵੀਂ ਜਿੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।