20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਟੇਲ ਜੈਅੰਤੀ 'ਤੇ ਸ਼ਵੇਤ ਮਲਿਕ, ਬੋਨੀ ਅਜਨਾਲਾ ਤੇ ਮੁਖਵਿੰਦਰ ਮਾਹਲ ਦੀ ਅਗਵਾਈ ਹੇਠ ਭਾਜਪਾ ਵਲੋਂ ਏਕਤਾ ਮਾਰਚ

ਅਜੀਤ ਡੈਸਕ 05-11-2025
ਰਾਜਾਸਾਂਸੀ, 4 ਨਵੰਬਰ (ਹਰਦੀਪ ਸਿੰਘ ਖੀਵਾ)-ਭਾਜਪਾ ਵਲੋਂ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲੋਹ ਪੁਰਸ਼ ਸਰਦਾਰ ਪਟੇਲ ਦੀ 150ਵੀਂ ਜਨਮ ਸ਼ਤਾਬਦੀ 'ਤੇ ਦੇਸ਼ ਪੱਧਰ ਤੇ ਰਨ ਫ਼ਾਰ ਯੂਨਿਟੀ ਦੇ ਨਾਮ ਜਗ੍ਹਾ ਜਗ੍ਹਾ ਏਕਤਾ ਮਾਰਚ ਕੱਢੇ ਗਏ | ਇਸ ਤਹਿਤ ਹਲਕਾ ਰਾਜਾਸਾਂਸੀ 'ਚ ਵੀ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹੇ ਵਿਚ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਮੈਂਬਰ ਜਨਰਲ ਕੌਂਸਲ ਪੰਜਾਬ ਭਾਰਤੀ ਜਨਤਾ ਪਾਰਟੀ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ 'ਚ ਭਾਜਪਾ ਵਲੋਂ ਏਕਤਾ ਮਾਰਚ ਕੱਢਿਆ ਗਿਆ | ਮਾਰਚ 'ਚ ਹਲਕੇ ਦੀ ਸਮੁੱਚੇ ਸਰਕਲ ਪ੍ਰਧਾਨਾਂ, ਭਾਜਪਾ ਦਿਹਾਤੀ ਦੇ ਅਹੁਦੇਦਾਰ ਅਤੇ ਰਾਜਾਸਾਂਸੀ ਸ਼ਹਿਰ ਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਏਕਤਾ ਮਾਰਚ ਭਾਜਪਾ ਦੇ ਮੁੱਖ ਦਫਤਰ ਰਾਜਾਸਾਂਸੀ ਆਰੰਭ ਹੋ ਕੇ ਸ਼ਹਿਰ 'ਚੋਂ ਹੁੰਦਾ ਹੋਇਆ ਏਅਰ ਪੋਰਟ ਰੋਡ 'ਤੇ ਸਮਾਪਤ ਹੋਇਆ | ਏਕਤਾ ਮਾਰਚ ਬਾਰੇ ਗੱਲ ਕਰਦਿਆਂ ਉਕਤ ਭਾਜਪਾ ਆਗੂਆਂ ਨੇ ਕਿਹਾ ਕੇ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਜਿਨ੍ਹਾਂ ਨਾਲ ਮਿਲ ਕੇ ਦੇਸ਼ ਨੂੰ ਦੋ ਟੋਟਿਆਂ 'ਚ ਵੰਡ ਦਿੱਤਾ ਸੀ ਉਸ ਸਮੇਂ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਮਜ਼ਬੂਤ ਰੱਖਣਾ ਸਭ ਤੋ ਵੱਡੀ ਚੁਣੌਤੀ ਸੀ ਤੇ ਉਸ ਮੌਕੇ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਸਰਦਾਰ ਪਟੇਲ ਨੇ ਵੱਖ-ਵੱਖ ਸੂਬਿਆਂ ਦੇ ਰਾਜ ਘਰਾਣਿਆਂ, ਧਾਰਮਿਕ ਮੁੱਖੀਆਂ,ਅਤੇ ਕੌਮਾਂ ਨਾਲ ਲਗਾਤਾਰ ਸੰਪਰਕ ਕਰਕੇ ਆਮ ਸਹਿਮਤੀ ਬਣਾਈ ਔਖੀ ਘੜੀ 'ਚੋਂ ਗੁਜਰ ਰਹੇ ਦੇਸ਼ ਨੂੰ ਉਨ੍ਹਾਂ ਆਪਣੀ ਦਿ੍ੜ ਇੱਛਾ ਸ਼ਕਤੀ ਨਾਲ ਇਕ ਮਾਲਾ 'ਚ ਪਰੋ ਦਿੱਤਾ | ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਸਾਬਕਾ ਜਨਰਲ ਸੈਕਟਰੀ ਡਾ. ਸੁਸ਼ੀਲ ਦੇਵਗਨ, ਸਾਬਕਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ, ਪ੍ਰਧਾਨ ਅਸ਼ੋਕ ਮੰਨਣ ਅਤੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਸਾਰੇ ਸਰਕਲਾਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ ਚਾਲੀ ਖੂਹ ਵਿਖੇ ਮੀਆਂਵਾਕੀ ਜੰਗਲ ਦਾ ਉਦਘਾਟਨ ਅਗਲੀ ਖ਼ਬਰ ਮਜੀਠਾ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।