ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਨੇ ਆਪਣੇ ਚੇਅਰਮੈਨ ਸਚਿਤ ਜੈਨ ਦੀ ਅਗਵਾਈ ਹੇਠ ਪ੍ਰੋਜੈਕਟ ਪ੍ਰਕਿ੍ਤੀ ਤਹਿਤ ਅੱਜ ਨਗਰ ਨਿਗਮ ਅੰਮਿ੍ਤਸਰ ਅਤੇ ਵਿਧਾਇਕ ਪੂਰਬੀ ਜੀਵਨਜੋਤ ਕੌਰ ਦੇ ਸਹਿਯੋਗ ਨਾਲ ਚਾਲੀ ਖੂਹ ਖੇਤਰ 'ਚ 3 ਏਕੜ ਗ੍ਰੀਨ ਬੈਲਟ ਅਤੇ ਮੀਆਂਵਾਕੀ ਜੰਗਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ |ਇਸ ਮੌਕੇ ਅਮਿਤ ਧਵਨ ਹੈੱਡ ਸੀਐਸਆਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਦੀ ਕੰਪਨੀ ਦੇ ਚੇਅਰਮੈਨ ਸਚਿਤ ਜੈਨ ਦੀ ਪਹਿਲ ਹੈ, ਜਿਸ 'ਚ ਬਿਹਤਰ ਵਾਤਾਵਰਣ ਲਈ 1000 ਏਕੜ ਹਰੇ ਜੰਗਲ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ ਜੰਗਲ 'ਚ ਸਾਡੇ ਕੋਲ ਲਗਭਗ 60 ਕਿਸਮਾਂ ਦੇ ਦੇਸੀ ਪ੍ਰਜਾਤੀਆਂ ਦੇ ਪੌਦੇ ਹੋਣਗੇ | ਇਹ ਅੰਮਿ੍ਤਸਰ ਦਾ ਸਭ ਤੋਂ ਵੱਡਾ ਜੰਗਲ ਹੋਵੇਗਾ ਜਿਸ 'ਚ ਬਹੁਤ ਸਾਰੇ ਪੌਦੇ ਅਤੇ ਪੈਦਲ ਚੱਲਣ ਵਾਲੇ ਰਸਤੇ ਅਤੇ ਇੱਛਾ ਸ਼ਕਤੀ ਹੋਵੇਗੀ | ਵਿਧਾਇਕਾ ਜੀਵਨਜੋਤ ਕੌਰ ਨੇ ਚੇਅਰਮੈਨ ਸਚਿਤ ਜੈਨ ਦਾ ਹਰਿਆ ਭਰਿਆ ਪੰਜਾਬ ਲਈ ਅਜਿਹੀ ਪਹਿਲਕਦਮੀ ਲਈ ਧੰਨਵਾਦ ਕੀਤਾ |ਇਸ ਮੌਕੇ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਵੀ ਹਾਜਰ ਸਨ |