20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰਾਜੀਵ ਅਨੇਜਾ ਨੇ 'ਟੀ ਐਸੋਸੀਏਸ਼ਨ' ਦੀਆਂ ਮੁਸ਼ਕਿਲਾਂ ਸੁਣੀਆਂ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਕਟੜਾ ਆਹਲੂਵਾਲੀਆ ਸਥਿਤ ਰਾਏ ਬਹਾਦਰ ਰਤਨਾ ਚੰਦ ਮਾਰਕੀਟ 'ਚ 'ਟੀ ਐਸੋਸੀਏਸ਼ਨ' ਦੇ ਸੱਦੇ 'ਤੇ ਅਖਿਲ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਨੇ ਮਾਰਕੀਟ ਦਾ ਦੌਰਾ ਕੀਤਾ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੂਪੇਸ਼ ਗੋਇਨਕਾ ਨੇ ਰਾਜੀਵ ਅਨੇਜਾ ਨੂੰ ਦੱਸਿਆ ਕਿ ਬਾਜ਼ਾਰ ਪੂਰੀ ਤਰ੍ਹਾਂ ਖੰਡਰ ਬਣ ਗਿਆ ਹੈ ਅਤੇ ਕਈ ਖਸਤਾਨੁਮਾ ਇਮਾਰਤਾਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਰਾਜੀਵ ਅਨੇਜਾ ਨੇ ਕਿਹਾ ਕਿ ਇਹ ਬਹੁਤ ਹੀ ਅਫਸੋੋਸ ਦੀ ਗੱਲ ਹੈ ਕਿ ਵਪਾਰੀਆਂ ਦੇ ਕਈ ਵਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਮਾਰਕੀਟ ਅਤੇ ਇੱਥੇ ਕੰਮ ਕਰਨ ਵਾਲੇ ਵਪਾਰੀਆਂ ਦੀ ਕੋਈ ਸਾਰ ਨਹੀਂ ਲੈ ਰਿਹਾ | ਉਨ੍ਹਾਂ ਕਿਹਾ ਕਿ ਖੁਦ ਇਸ ਬਾਰੇ ਪ੍ਰਸ਼ਾਸਨ ਨਾਲ ਗੱਲ ਕਰਨਗੇ ਅਤੇ ਮਾਰਕੀਟ ਦੀ ਨੁਹਾਰ ਬਦਲਣ ਦੀ ਅਪੀਲ ਕਰਨਗੇ | ਇਸ ਦੌਰਾਨ ਟੀ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਰੂਪੇਸ਼ ਗੋਇਨਕਾ ਅਤੇ ਉਪ ਪ੍ਰਧਾਨ ਮਧੂਕਰ ਤਲਵਾੜ ਨੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਅਤੇ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ, ਰਣਜੀਤ ਸਿੰਘ ਅਰੋੜਾ, ਵਿਜੇ ਸੇਠ, ਵਿਕਰਮ ਬੱਗਾ, ਸਵਾਮੀ ਜਤਿੰਦਰ, ਪਵਨ ਸ਼ਰਮਾ, ਰਾਜੂ ਨਾਰੰਗ, ਸੰਦੀਪ ਪੋਪਲੀ, ਦੀਪਕ ਸ਼ਰਮਾ, ਰਾਜੀਵ ਅਰੋੜਾ, ਨਿਤਿਨ ਮੌਜੂਦ ਸਨ |
ਪਿਛਲੀ ਖ਼ਬਰ ਬੀ. ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਹੋਰ ਮੁਹਤਬਰਾਂ ਨੇ ਸੜਕ ਬਣਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ ਚਾਲੀ ਖੂਹ ਵਿਖੇ ਮੀਆਂਵਾਕੀ ਜੰਗਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।