ਰਈਆ, 4 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ. ਸੀ. ਵਿੰਗ ਰਈਆ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੇ ਕਿਹਾ ਕੀ ਫੇਰੂਮਾਨ ਰੋਡ ਤੋਂ ਭਗਤ ਰਵਿਦਾਸ ਬਾਜ਼ਾਰ ਤੋਂ ਹੁੰਦੀ ਹੋਈ ਸੜਕ ਮੇਨ ਜੀ.ਟੀ. ਰੋਡ 'ਤੇ ਚੜਦੀ ਹੈ | ਜਿਸ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਤੇ ਇਸ ਨੂੰ ਬਣੀ ਨੂੰ ਕਰੀਬ ਪੰਜ ਸਾਲ ਹੋ ਚੱਲੇ ਹਨ ਗੁਰਦੀਪ ਸਿੰਘ ਨੇ ਕਿਹਾ ਕਿ ਸੜਕ 'ਤੇ ਪਏ ਟੋਇਆਂ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਰਈਆ ਚੱਲ ਰਹੇ ਪੁੱਲ ਦੇ ਕੰਮ ਕਾਰਨ ਜਾਮ ਲੱਗਾ ਰਹਿੰਦਾ ਹੈ | ਖਡੂਰ ਸਾਹਿਬ, ਜਲਾਲਾਬਾਦ, ਲਿੱਧੜ, ਟੋਂਗ, ਫੇਰੂਮਾਨ, ਪੱਡੇ ਆਦਿ ਪਿੰਡਾਂ 'ਚੋਂ ਸਾਰੀ ਟਰੈਫਿਕ ਇਸ ਰੋਡ ਤੋਂ ਗੁਜਰਦੀ ਹੈ ਤੇ ਟਰੈਫਿਕ ਜ਼ਿਆਦਾ ਗੁਜਰਨ ਕਰਕੇ ਇਹ ਸੜਕ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਨ੍ਹਾਂ ਪੰਜਾਬ ਸਰਕਾਰ ਅਤੇ ਮਹਿਕਮੇ ਨੂੰ ਬੇਨਤੀ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਚਰਨਜੀਤ ਕੁਮਾਰ, ਹਰਜੀਤ ਸਿੰਘ ਪੁਰਬਾ, ਪਰਮਜੀਤ ਸਿੰਘ, ਦਲਬੀਰ ਸਿੰਘ, ਜਗਪ੍ਰੀਤ ਸਿੰਘ, ਅਸ਼ੋਕ ਕੁਮਾਰ, ਸ਼ੀਤਲ ਸਿੰਘ, ਸੁਰਿੰਦਰ ਕਟਾਰੀਆ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |