21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਛਿਮਾਹੀ ਸੰਮੇਲਨ 8-9 ਨੂੰ ਅੰਮਿ੍ਤਸਰ 'ਚ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਅੰਮਿ੍ਤਸਰ ਦੀ ਕਾਰਜਕਾਰਨੀ ਮੀਟਿੰਗ ਸਭਾ ਦੇ ਪ੍ਰਧਾਨ ਤਿਲਕ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹਿਮਲੋਕ ਮੰਦਰ ਫਤਿਹ ਸਿੰਘ ਕਾਲੋਨੀ ਅੰਮਿ੍ਤਸਰ ਵਿਖੇ ਹੋਈ | ਮੀਟਿੰਗ 'ਚ ਸਭਾ ਦੇ ਕਾਰਜਕਾਰਨੀ ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਤਿਲਕ ਰਾਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ, ਨਵੀਂ ਦਿੱਲੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਾਰ ਉਨ੍ਹਾਂ ਦੀ ਸਭਾ ਨੂੰ ਅੰਮਿ੍ਤਸਰ 'ਚ ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਦੀ 105ਵੀਂ ਦੋ-ਸਾਲਾ ਮੀਟਿੰਗ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੈ | ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਘ ਦੇ ਭਾਰਤ ਭਰ 'ਚ ਲਗਭਗ 40-45 ਸਵੈ-ਇੱਛੁਕ ਸੰਗਠਨ ਹਨ, ਜੋ ਵੱਖ-ਵੱਖ ਰਾਜਾਂ 'ਚ ਸਮਾਜ ਸੇਵਾ ਦੇ ਕੰਮ 'ਚ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਛਿਮਾਹੀ ਮੀਟਿੰਗ ਦੇ ਆਯੋਜਨ ਦੀ ਪ੍ਰਵਾਨਗੀ ਸੰਘ ਦੁਆਰਾ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਅੰਮਿ੍ਤਸਰ ਨੂੰ ਦਿੱਤੀ ਗਈ ਹੈ | ਇਹ ਮੀਟਿੰਗ 8-9 ਨਵੰਬਰ ਨੂੰ ਅੰਮਿ੍ਤਸਾਰ 'ਚ ਹੋਵੇਗੀ | ਦੇਸ਼ ਭਰ 'ਚ ਸਮਾਜ ਸੇਵਾ ਦੇ ਕੰਮ 'ਚ ਲੱਗੇ ਸੰਗਠਨਾਂ ਦੇ 100-125 ਪ੍ਰਤੀਨਿਧੀ ਇਸ 'ਚ ਹਿੱਸਾ ਲੈਣਗੇ ਅਤੇ ਸਮਾਜ ਸੇਵਾ 'ਚ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦਾ ਵੇਰਵਾ ਦੇਣਗੇ | ਉਨ੍ਹਾਂ ਕਿਹਾ ਕਿ ਸੰਘ ਦੇ ਰਾਸ਼ਟਰੀ ਪ੍ਰਧਾਨ ਕੇ.ਐਮ. ਲਾਲ, ਸੀਨੀਅਰ ਸਲਾਹਕਾਰ ਸ਼ਕਤੀਪਾਲ ਸਿਧਰ ਅਤੇ ਪ੍ਰੋਫੈਸਰ ਯਸ਼ਪਾਲ ਸ਼ਰਮਾ ਨੇ ਇਸ ਮੀਟਿੰਗ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਸੰਘ ਦੇ ਜਨਰਲ ਸਕੱਤਰ ਤਿਲਕ ਰਾਜ ਸ਼ਰਮਾ, ਜੈ ਗੋਪਾਲ ਸ਼ਰਮਾ, ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾ, ਸ਼ਾਮ ਲਾਲ ਚੌਹਾਨ, ਅਸ਼ਵਨੀ ਕੁਮਾਰ ਸ਼ਰਮਾ, ਸ਼ਮਸ਼ੇਰ ਸਿੰਘ ਠਾਕੁਰ, ਸੰਜੇ ਕੁਮਾਰ ਸ਼ਰਮਾ, ਲੇਖ ਰਾਜ ਸ਼ਰਮਾ, ਕਾਲੀ ਦਾਸ ਸ਼ਰਮਾ, ਹੁਕਮ ਠਾਕੁਰ ਜਨਾਬ ਸ਼ਰਮਾ, ਐਲ. ਰਾਕੇਸ਼ ਸਿੰਘ ਠਾਕੁਰ, ਡਾ: ਬੰਟੀ ਸ਼ਰਮਾ, ਨਰੇਸ਼ ਠਾਕੁਰ, ਰੰਜਨ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਰਮਨ ਕਿਸ਼ੋਰ, ਵਿਨੋਦ ਸ਼ਰਮਾ, ਪੰਡਿਤ ਸਚਿਨ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਕਮੇਟੀਆਂ ਗਠਿਤ ਸਥਾਪਨਾ ਦਿਵਸ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ... ਅਗਲੀ ਖ਼ਬਰ ਧਾਮੀ ਦੀ ਪ੍ਰਧਾਨ ਵਜੋਂ ਮੁੜ ਚੋਣ ਪੰਥਕ ਏਕਤਾ ਅਤੇ ਸੇਵਾ ਦਾ ਪ੍ਰਤੀਕ-ਡਾ. ਕੁਲਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।