21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਠੱਠੀਆਂ ਜਰਨੈਲੀ ਸੜਕ 'ਤੇ ਪਏ ਡੂੰਘੇ ਖੱਡਿਆਂ ਤੋਂ ਰਾਹਗੀਰ ਪ੍ਰੇਸ਼ਾਨ ਮੰਤਰੀ, ਵਿਧਾਇਕ, ਅਫਸਰ ਨੂੰ ਨਜ਼ਰ ਆਉਦੀ ਡੂੰਘੇ ਖੱਡਿਆਂ ਵਾਲੀ ਸੜਕ- ਬੇਦਾਦਪੁਰ

ਅਜੀਤ ਡੈਸਕ 05-11-2025
ਸਠਿਆਲਾ, 4 ਨਵੰਬਰ (ਜਗੀਰ ਸਿੰਘ ਸਫਰੀ)-ਪਿੰਡ ਠੱਠੀਆਂ ਅਤੇ ਬੇਦਾਦਪੁਰ ਦੇ ਬੱਸ ਸਟੈਂਡ ਨੇੜੇ ਜਰਨੈਲੀ ਸੜਕ 'ਤੇ ਪਏ ਡੂੰਘੇ ਖੱਡਿਆਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਇਸ ਬਾਰੇ ਅਜ਼ਾਦ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਨੇ ਦੱਸਿਆ ਕਿ ਜਰਨੈਲੀ ਸੜਕ ਦਿੱਲੀ ਤੋਂ ਵਾਇਆ ਬਾਬਾ ਬਕਾਲਾ ਸਾਹਿਬ, ਸਠਿਆਲਾ ਤੋਂ ਹੁੰਦੀ ਹੋਈ ਜੰਮੂ ਕਸ਼ਮੀਰ ਰਾਜ ਮਾਰਗ ਨੂੰ ਜੋੜਦੀ ਹੈ | ਇਸ ਰਾਜ ਮਾਰਗ 'ਤੇ ਰੋਜ਼ਾਨਾ ਹੂਟਰ ਮਾਰਦੀਆਂ ਗੱਡੀਆਂ 'ਚ ਮੰਤਰੀ, ਵਿਧਾਇਕ, ਅਫਸਰ ਬੈਠ ਜਾਂਦੇ ਹਨ ਪਰ ਇਨ੍ਹਾਂ ਨੂੰ ਡੂੰਘੇ ਖੱਡਿਆਂ ਵਾਲੀ ਜਰਨੈਲੀ ਸੜਕ ਨਜ਼ਰ ਆਉਦੀ ਹੈ | ਉਨ੍ਹਾਂ ਨੇ ਕਿਹਾ ਵਾਹਨ ਚਾਲਕ ਕਾਲਜ ਸਠਿਆਲਾ ਦੇ ਸਾਹਮਣੇ ਓਵਰ ਬਿ੍ਜ ਬਣਨ ਕਾਰਨ ਉੱਡਦੀ ਹੋਈ ਧੂੜ ਵਿਚੋਂ ਨਿਕਲ ਪਿੰਡ ਠੱਠੀਆਂ ਤੇ ਬੱਸ ਸਟੈਡ ਬੇਦਾਦਪੁਰ ਨੇੜੇ ਸੜਕ 'ਚ ਡੂੰਘੇ ਖੱਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਨੇ ਕਿਹਾ ਕਿ ਸੀਵਰੇਜ਼ ਦਾ ਪਾਈਪ ਟੁੱਟਣ ਕਾਰਨ ਸੜਕ ਵਿਚ ਪਾਣੀ ਖੜ੍ਹਾ ਰਹਿਣ ਕਰਕੇ ਸੜਕ ਟੁੱਟ ਗਈ ਹੈ ਤੇ ਡੂੰਘੇ ਖੱਡੇ ਬਣ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਡੂੰਘੇ ਖੱਡਿਆਂ ਦਾ ਕੋਈ ਵਾਹਨ ਚਾਲਕ ਸੜਕ ਹਾਦਸੇ ਦੇ ਸ਼ਿਕਾਰ ਹੋਣ ਪਹਿਲਾ ਕੁੰਭਕਰਨ ਦੀ ਨੀਂਦ ਤੋਂ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਾਗ ਪੈਣਾ ਚਾਹੀਦਾ ਹੈ |
ਪਿਛਲੀ ਖ਼ਬਰ ਸਰਕਾਰੀਆ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ ਅਗਲੀ ਖ਼ਬਰ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ 4 ਜ਼ੋਨਾਂ ਦੀ ਵਿਸ਼ਾਲ ਕਨਵੈਨਸ਼ਨ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।