18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਫਿਰੌਤੀ ਨਾ ਦੇਣ 'ਤੇ ਪੰਸਾਰੀ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ

ਅਜੀਤ ਡੈਸਕ 07-11-2025

ਜੰਡਿਆਲਾ ਗੁਰੂ, 6 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)- ਅੱਜ ਰਾਤ ਸਮੇਂ ਜੰਡਿਆਲਾ ਗੁਰੂ ਦੇ ਸ਼ੇਖਫਤੇ ਦਰਵਾਜ਼ੇ ਦੇ ਅੰਦਰਵਾਰ ਇੱਕ ਪੰਸਾਰੀ ਦੀ ਦੁਕਾਨ ਕਰਦੇ ਦੋ ਭਰਾਵਾਂ ਵਲੋਂ ਫਿਰੌਤੀ ਦੀ ਰਕਮ ਨਾ ਦੇਣ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ ਤੇ ਦੁਕਾਨਦਾਰ ਵਲੋਂ ਹੀ ਆਪਣੇ ਲਾਇਸੰਸੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕਰਦਿਆਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਜੋ ਕਿ ਫਰਾਰ ਹੋਣ ਵਿਚ ਸਫਲ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਖਫਤੇ ਦਰਵਾਜ਼ੇ ਦੇ ਅੰਦਰਵਾਰ ਲਾਲ ਸਿੰਘ ਪੰਸਾਰੀ ਦੇ ਨਾਂਅ ਹੇਠ ਦੇਸੀ ਦਵਾਈਆਂ ਦੀ ਦੁਕਾਨ ਕਰਦੇ ਦੋ ਭਰਾਵਾਂ ਕਿਰਪਾਲ ਸਿੰਘ ਅਤੇ ਗਗਨਦੀਪ ਸਿੰਘ ਜੋ ਆਪਣੀ ਦੁਕਾਨ 'ਤੇ ਰੋਜ਼ਾਨਾ ਵਾਂਗ ਬੈਠੇ ਸਨ ਅਤੇ ਮੋਟਰਸਾਈਕਲ 'ਤੇ ਆਏ ਤਿੰਨ ਸਵਾਰਾਂ ਨੇ ਪਹਿਲਾਂ ਤਾਂ ਬਾਜ਼ਾਰ ਦਾ ਇੱਕ ਚੱਕਰ ਲਗਾਇਆ ਅਤੇ ਫਿਰ ਦੁਕਾਨ ਦੇ ਬਾਹਰ ਆ ਕੇ ਬਾਹਰੋਂ ਅੰਦਰ ਨੂੰ ਗੋਲੀਆਂ ਮਾਰੀਆਂ, ਜੋ ਕਿ ਬਾਹਰਲੇ ਸ਼ੀਸ਼ੇ ਨੂੰ ਤੋੜਦੀਆਂ ਹੋਈਆਂ ਅਗਲੇ ਸ਼ੀਸ਼ੇ ਵਿਚ ਜਾ ਕੇ ਵੱਜੀਆਂ ਪਰ ਇਸ ਗੋਲੀਬਾਰੀ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜਦੋਂ ਲੁਟੇਰਿਆਂ ਵਲੋਂ ਦੁਕਾਨਦਾਰ 'ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਨ੍ਹਾਂ ਨੇ ਵੀ ਆਪਣੇ ਲਾਇਸੰਸੀ ਹਥਿਆਰ ਨਾਲ ਉਨ੍ਹਾਂ ਦਾ ਮੁਕਾਬਲਾ ਕਰਦਿਆਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਤਾਂ ਉਹ ਸਥਿਤੀ ਨੂੰ ਵੇਖਦੇ ਹੋਏ ਫਰਾਰ ਹੋ ਗਏ | ਪੁਲਿਸ ਚੌਂਕੀ ਜੰਡਿਆਲਾ ਗੁਰੂ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਪੰਸਾਰੀ ਦੇ ਨਾਂਅ ਹੇਠ ਦੇਸੀ ਦਵਾਈਆਂ ਦੀ ਦੁਕਾਨ ਕਰਦੇ ਦੋ ਭਰਾਵਾਂ ਕਿਰਪਾਲ ਸਿੰਘ ਤੇ ਗਗਨਦੀਪ ਸਿੰਘ ਕੋਲੋਂ ਲੁਟੇਰਿਆਂ ਵਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ ਜੋ ਕਿ ਨਾ ਦੇਣ 'ਤੇ ਅੱਜ ਰਾਤ ਸਮੇਂ ਸਪਲੈਂਡਰ ਮੋਟਰਸਾਈਕਲ 'ਤੇ ਆਏ ਤਿੰਨ ਵਿਅਕਤੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬ ਵਿਚ ਦੁਕਾਨਦਾਰਾਂ ਨੇ ਵੀ ਆਪਣੇ ਲਾਇਸੰਸੀ ਹਥਿਆਰ ਨਾਲ ਉਨ੍ਹਾਂ 'ਤੇ ਫਾਇਰਿੰਗ ਕੀਤੀ | ਘਟਨਾ ਦਾ ਪਤਾ ਲੱਗਣ 'ਤੇ ਡੀ. ਐੱਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸੀ. ਸੀ. ਟੀ. ਵੀ. ਕੈਮਰੇ ਨੂੰ ਖੰਘਾਲਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਸ਼ਹਿਰ ਦੇ ਖੇਤਰ ਮੋਹਕਮਪੁਰਾ 'ਚ ਹੋਈ ਦੁਵੱਲੀ ਗੋਲੀਬਾਰੀ 'ਚ ਤਿੰਨ ਵਿਅਕਤੀ ਜ਼ਖ਼ਮੀਂ ਅਗਲੀ ਖ਼ਬਰ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਗੁ: ਸ਼ਹੀਦਗੰਜ ਸਾਹਿਬ ਵਿਖੇ ਬੈਠਕ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।