ਸਠਿਆਲਾ, 6 ਨਵੰਬਰ (ਜਗੀਰ ਸਿੰਘ ਸਫਰੀ)-ਇਤਿਹਾਸਕ ਅਸਥਾਨ ਗੁ: ਨਾਨਕਸਰ ਸਠਿਆਲਾ ਵਿਖੇ ਸੰਗਤਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਸਮਾਜ ਸੇਵਕ ਹਰਦੀਪ ਸਿੰਘ ਬਿੱਟੂ ਸ਼ਾਹ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਡਾਕਟਰਾਂ ਦੀ ਟੀਮ ਵਲੋਂ ਸੰਗਤਾਂ ਦੀ ਸਿਹਤ ਜਾਂਚ ਕਰਨ ਉਪਰੰਤ ਸੰਗਤਾਂ ਨੂੰ ਮੁਫਤ ਦਵਾਈ ਦਿੱਤੀ ਗਈ | ਇਸ ਮੌਕੇ ਡਾ. ਕੁਲਦੀਪ ਸਿੰਘ ਚਾਹਲ, ਡਾ. ਬਲਦੇਵ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਦਲਜੀਤ ਸਿੰਘ ਭੱਟੀ, ਡਾ. ਖੁਮਕੁਮ, ਸੁਖਪ੍ਰੀਤ ਕੌਰ, ਕਰੀਨਾ ਕੌਰ, ਡਾ. ਹਰਪਾਲ ਸਿੰਘ ਖਿੱਦੋਵਾਲੀ ਤੇ ਇਨ੍ਹਾਂ ਤੋਂ ਇਲਾਵਾ ਪ੍ਰਧਾਨ ਮਲਕੀਤ ਸਿੰਘ ਰੰਧਾਵਾ, ਚੇਅਰਮੈਨ ਗੁਰਜੀਤ ਸਿੰਘ ਮਾਨ, ਸਾਬੀ ਨਮਾਜ਼ੀ, ਸੁਖਪਾਲ ਸਿੰਘ ਧੇਲਾ, ਸਤਬੀਰ ਸਿੰਘ ਬੱਲ, ਗੁਰਪ੍ਰਤਾਪ ਸਿੰਘ ਯੂ. ਕੇ., ਜਗਮੋਹਨ ਸਿੰਘ ਕੈਨੇਡਾ, ਰਵਿੰਦਰ ਸਿੰਘ ਯੂ. ਐੱਸ. ਏ. ਗੁਰਮੁੱਖ ਸਿੰਘ ਇਟਲੀ, ਅਮਰਜੀਤ ਸਿੰਘ ਟੋਨੀ ਆਦਿ ਹਾਜ਼ਰ ਸਨ |