04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਮਨਦੀਪ ਹਸਪਤਾਲ ਸਮੂਹ ਦੇ ਡਾਇਰੈਕਟਰ ਆਰਥੋਪੈਡਿਕਸ ਡਾ. ਅਵਤਾਰ ਸਿੰਘ ਨੇ ਜਰਮਨੀ ਕਾਨਫਰੰਸ 'ਚ ਹਿਪ ਆਰਥੋਪਲਾਸਟੀ ਬਾਰੇ ਸਾਂਝੇ ਕੀਤੇ ਆਪਣਾ ਤਜ਼ਰਬੇ

ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਅਤੇ ਉਜਾਲਾ ਸਿਗਨਸ ਗਰੁੱਪ ਦੇ ਡਾਇਰੈਕਟਰ ਆਰਥੋਪੈਡਿਕਸ ਅਤੇ ਰੋਬੋਟਿਕ ਨੀ ਤੇ ਹਿੱਪ ਸਰਜਰੀ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ: ਅਵਤਾਰ ਸਿੰਘ ਨੇ ਬੀਤੇ ਦਿਨੀਂ ਜਰਮਨੀ ਵਿਖੇ ਹੋਈ ਕੌਮਾਂਤਰੀ ਪੱਧਰ ਦੀ ਵਰਕਸ਼ਾਪ ਦੌਰਾਨ 'ਐਮਆਰ-ਸੀ-ਦਾ ਇੰਡੀਅਨ ਐਕਸਪੀਰੀਅੰਸ' ਵਿਸ਼ੇ 'ਤੇ ਆਪਣੇ ਤਜ਼ਰਬੇ ਸਾਂਝੇ ਕੀਤੇ | 'ਕੈਡੇਵਰ ਵਰਕਸ਼ਾਪ ਓਨ ਰਿਵੀਜ਼ਨ ਹਿਪ ਆਰਥੋਪਲਾਸਟੀ' ਵਿਸ਼ੇ 'ਤੇ ਹੋਈ ਅਲੈਗਜ਼ੈਂਡਰ ਯੂਨੀਵਰਸਿਟੀ ਜਰਮਨੀ ਵਿਖੇ ਆਯੋਜਿਤ ਇਸ ਵਰਕਸ਼ਾਪ ਵਿਚ ਡਾ: ਅਵਤਾਰ ਸਿੰਘ ਨੇ ਭਾਰਤ ਦੀ ਨੁਮਾਇੰਦਗੀ ਮਿਸਟਰ ਪੀਟਰ ਬਰੇਹਮ, ਜੋ ਕਿ ਵਿਸ਼ਵ ਦੇ ਇਕ ਉੱਘੇ ਆਰਥੋਪੈਡਿਕਸ ਮਾਹਿਰ ਡਾਕਟਰ ਹਨ, ਦੇ ਸੱਦੇ 'ਤੇ ਕੀਤੀ | ਡਾ: ਅਵਤਾਰ ਸਿੰਘ ਨੇ ਜਰਮਨੀ ਤੋਂ ਦੇਸ਼ ਪਰਤ ਕੇ ਦੱਸਿਆ ਕਿ ਇਸ ਵਰਕਸ਼ਾਪ ਨੇ ਵਿਸ਼ਵ ਦੇ ਡਾਕਟਰਾਂ ਲਈ ਹਿਪ ਆਰਥੋਪਲਾਸਟੀ ਲਈ ਇਕ ਵਿਲਿਖਣ ਪਲੇਟਫਾਰਮ ਪ੍ਰਦਾਨ ਕੀਤਾ, ਜਿਸ ਵਿਚ ਮਾਹਿਰਾਂ ਨੇ ਆਪਣੇ ਤਜ਼ਰਬੇ ਤੇ ਵਿਚਾਰ ਸਾਂਝੇ ਕਰਦਿਆਂ ਵਿਸ਼ਲੇਸ਼ਣ ਕੀਤਾ | ਉਨ੍ਹਾਂ ਕਿਹਾ ਕਿ ਅਮਨਦੀਪ ਹਸਪਤਾਲ ਸਮੂਹ ਨੂੰ ਇਹ ਮਾਣ ਹੈ ਇਸ ਤਰ੍ਹਾਂ ਦੀ ਵਿਗਿਆਨਿਕ ਆਰਥੋਪੀਡਿਕ ਪ੍ਰਣਾਲੀ ਵਿਚ ਯੋਗਦਾਨ ਪਾਉਣ ਦਾ ਮੈਨੂੰ ਮੌਕਾ ਮਿਲਿਆ | ਇਸ ਕਾਨਫਰੰਸ ਵਿਚ ਸ਼ਾਮਿਲ ਵੱਖ-ਵੱਖ ਦੇਸ਼ਾਂ ਦੇ ਮਾਹਿਰ ਸਰਜਨਜ਼ ਨੇ ਡਾ: ਅਵਤਾਰ ਸਿੰਘ ਵਲੋਂ ਤਜ਼ਰਬੇ ਸਾਂਝੇ ਕਰਨ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਨਗਰ ਨਿਗਮ ਪੈਨਸ਼ਨਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਨੇ ਕਈ ਕੀਮਤੀ ਜਾਨਾਂ : ਡੀ.ਸੀ. ਪਟਵਾਰ ਯੂਨੀਅਨ ਵਲੋਂ ਲਾਏ ਖੂਨਦਾਨ ਕੈਂਪ 'ਚ 75 ਪਟਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।