ਸਰਹੱਦ ਪਾਰੋਂ ਆਏ 8 ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ : ਦੁਬਈ ਤੋਂ ਪਰਤੇ ਨੌਜਵਾਨ ਸਣੇ 2 ਕਾਬੂ ਗ੍ਰਿਫਤਾਰ ਮੁਲਜ਼ਮ ਹਰਿਆਣਾ ਤੇ ਰਾਜਸਥਾਨ ਤੱਕ ਸਪਲਾਈ ਕਰ ਚੁੱਕੇ ਹਨ ਗੈਰ ਕਾਨੂੰਨੀ ਹਥਿਆਰ
ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 8 ਗੈਰ-ਕਾਨੂੰਨੀ . 30 ਬੋਰ ਪਿਸਤੌਲਾਂ ਅਤੇ 103 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਅਜੀਤ ਡੈਸਕ
04-09-2026