ਸ਼ਰਦ ਪੂਰਣਿਮਾ ਵਾਲੀ ਦਵਾਈ 25 ਅਕਤੂਬਰ ਤੱਕ ਮੁਫ਼ਤ ਵੰਡੀ ਜਾਵੇਗੀ : ਆਕਾਸ਼ ਵਰਮਾ
ਅੰਮ੍ਰਿਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਦ ਪੂਰਣਿਮਾ ਦੇ ਮੌਕੇ 25 ਅਕਤੂਬਰ ਤੱਕ ਸਵੇਰੇ 6 ਤੋਂ 11 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਯੋਗ ਸਾਧਨਾ ਆਸ਼ਰਮ ਗੋਲਬਾਗ ਵਿਖੇ ਸ਼ਰਦ ਪੂਰਣਿਮਾ ਵਾਲੀ ਦਵਾਈ ਮੁਫ਼ਤ ਵੰਡੀ ਜਾ ਰਹੀ ਹੈ। ਯੋਗ ਸਾਧਨਾ ਆਸ਼ਰਮ ਦੇ ਪ੍ਰਧਾਨ ਆਕਾਸ਼ ਵਰਮਾ ਨੇ ਦੱਸਿਆ ਕਿ ਇਸ ਦਵਾਈ ਤੋਂ ਖਾਂਸੀ, ਜ਼ੁਕਾਮ, ਨਜ਼ਲਾ, ਬਲਗਮ, ਐਲਰਜੀ, ਛਿੱਕਾਂ ਆਦਿ ਤੋਂ ਹਜ਼ਾਰਾਂ ਲੋਕ ਲਾਭ ਉਠਾ ਚੁੱਕੇ ਹਨ।
ਪ੍ਰਧਾਨ ਆਕਾਸ਼ ਵਰਮਾ।
23-10-2026