04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਵਾਇਤੀ ਕਲਾ ਨੂੰ ਸੰਭਾਲਣ ਲਈ ਇੰਟੈਕ ਅੰਮਿ੍ਤਸਰ ਵਲੋਂ ਬਲਾਕ ਪਿ੍ੰਟਿੰਗ ਵਰਕਸ਼ਾਪ

ਵਰਕਸ਼ਾਪ 'ਚ ਲੱਕੜ ਦੇ ਬਲਾਕ ਤਿਆਰ ਕਰਨ ਅਤੇ ਰੰਗ ਮਿਕਸਿੰਗ ਦੀ ਸਿਖਲਾਈ ਲੈਂਦੇ ਵਿਦਿਆਰਥੀ | ਤਸਵੀਰਾਂ : ਹਰਜੀਤ ਸਿੰਘ <br/> 23-11-2025
ਅੰਮਿ੍ਤਸਰ, 22 ਨਵੰਬਰ (ਸੁਰਿੰਦਰ ਕੋਛੜ)-ਵਿਸ਼ਵ ਵਿਰਾਸਤੀ ਹਫ਼ਤੇ ਮੌਕੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮਿ੍ਤਸਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਪੁਰਾ (ਰਣਜੀਤ ਐਵਿਨਿਊ ਈ-ਬਲਾਕ) ਵਿਖੇ 'ਐਂਡੇਂਜਰਡ ਕ੍ਰਾਫਟ-ਟ੍ਰੈਡੀਸ਼ਨਲ ਬਲਾਕ ਪਿ੍ੰਟਿੰਗ' ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਇਸ ਦਾ ਮੁੱਖ ਉਦੇਸ਼ ਬੱਚਿਆਂ 'ਚ ਰਵਾਇਤੀ ਕਲਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਹੁਨਰ-ਆਧਾਰਿਤ ਸਿੱਖਿਆ ਪ੍ਰਤੀ ਰੁਚੀ ਜਗਾਉਣਾ ਸੀ | ਇੰਟੈਕ ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਵਰਕਸ਼ਾਪ 'ਚ ਲਗਭਗ 60 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਲੱਕੜ ਦੇ ਬਲਾਕ ਤਿਆਰ ਕਰਨ ਤੋਂ ਲੈ ਕੇ ਰੰਗ ਮਿਕਸਿੰਗ, ਰੇਸ਼ੋ ਸੈੱਟ ਕਰਨ ਤੇ ਡਿਜ਼ਾਈਨ ਉੱਕਰਨ ਆਦਿ ਦੀ ਸਿਖਲਾਈ ਦਿੱਤੀ ਗਈ | ਬੱਚਿਆਂ ਨੇ ਤੱਕੀਏ ਦੇ ਿਗ਼ਲਾਫ਼, ਟੋਟ ਬੈਗ, ਬੈੱਡ-ਸ਼ੀਟਾਂ, ਟੇਬਲ ਰਨਰ ਤੇ ਰੁਮਾਲਾਂ 'ਤੇ ਆਪਣੇ ਹੱਥੀਂ ਬਲਾਕ ਪਿ੍ੰਟਿੰਗ ਕੀਤੀ | ਇਸ ਮੌਕੇ ਰਵਾਇਤੀ ਕਲਾ ਲਈ ਯਤਨਸ਼ੀਲ ਮੈਡਮ ਸਮਾਈਲੀ ਚੌਧਰੀ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਵਰਕਸ਼ਾਪ ਦੀ ਸਮਾਪਤੀ ਮੌਕੇ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਲਗਨ ਤੇ ਰੁਚੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਸਾਡੀਆਂ ਰਵਾਇਤੀ ਕਲਾਵਾਂ ਨੂੰ ਜਿਊਾਦਾ ਰੱਖਣ ਲਈ ਬੇਹੱਦ ਜ਼ਰੂਰੀ ਹਨ |
ਪਿਛਲੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਕੀਤਾ ਸ਼ਹਿਰ ਦਾ ਦੌਰਾ ਨਗਰ ਨਿਗਮ 'ਚ ਤਰਸ ਦੇ ਆਧਾਰ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵਿਸ਼ੇਸ਼ ਵਿਦਵਤਾ ਲੈਕਚਰ ਲੜੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।