ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਇਕ ਸਦੀ ਤੋਂ ਵਧੇਰੇ ਇਤਿਹਾਸ ਨੂੰ ਸਮੋਈ ਬੈਠੀ ਸਰਵਿੱਸ ਕਲੱਬ ਦੀਆਂ ਹੋਈਆਂ ਚੋਣਾਂ 'ਚ ਇਕ ਵਾਰ ਫਿਰ ਛੀਨਾ ਧੜੇ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਨ੍ਹਾਂ ਵਲੋਂ ਆਪਣੇ ਵਿਰੋਧੀ ਧੜੇ ਨੂੰ ਭਾਰੀ ਬਹੁਮਤ ਨਾਲ ਪਛਾੜ ਦਿੱਤਾ ਹੈ ਅਤੇ ਕਲਬ ਦੇ ਮੈਂਬਰਾਂ ਵਲੋਂ ਵੱਡੀ ਗਿਣਤੀ 'ਚ ਪਾਈਆਂ ਵੋਟਾਂ ਨਾਲ ਦੂਜੇ ਧੜੇ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਜੇਤੂ ਰਹੀ ਟੀਮ ਦੇ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੁਖਦੇਵ ਸਿੰਘ ਛੀਨਾ ਤੇ ਪੈਟਰਨ ਦਵਿੰਦਰ ਸਿੰਘ ਲਾਲੀ ਸੰਧੂ ਨੌਸ਼ਿਹਰਾ ਨੇ ਦੱਸਿਆ ਕਿ ਇਨ੍ਹਾਂ ਕਲੱਬਾਂ ਬਾਰੇ ਵਿਰੋਧੀਆਂ ਵਲੋਂ ਕਾਫੀ ਕੂੜ ਪ੍ਰਚਾਰ ਕੀਤਾ ਗਿਆ, ਜਦੋਂ ਕਿ ਇਹ ਕਲੱਬ ਖੇਡਾਂ ਨਾਲ ਜੋੜਨ, ਸਮਾਜਿਕ ਨੇੜਤਾ ਵਧਾਉਣ ਤੇ ਬਜ਼ੁਰਗਾਂ ਤੇ ਔਰਤਾਂ ਦੇ ਸਮਾਂ ਪਾਸ ਕਰਨ ਦਾ ਵਧੀਆਂ ਜ਼ਰੀਆਂ ਹਨ | ਉਨ੍ਹਾਂ ਕਿਹਾ ਕਿ ਮਹਾਰਾਜ਼ਾ ਰਣਜੀਤ ਸਿੰਘ ਵਲੋਂ ਬਣਾਏ ਗਏ ਸਮਰ ਪੈਲੇਸ ਅਤੇ ਇਤਿਹਾਸਕ ਰਾਮ ਬਾਗ ਵਾਲੀ ਥਾਂ ਨੂੰ ਪੁਰਾਤਤਵ ਵਿਭਾਗ ਵਲੋਂ ਇਤਿਹਾਸਕ ਸਮਾਰਕ ਘੋਸ਼ਿਤ ਕਰਕੇ ਸੰਭਾਲਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਬਚੇ ਬਾਗ 'ਚ ਜਿਥੇ ਸਵੇਰੇ ਸ਼ਾਮ ਲੋਕ ਵੱਡੀ ਤਾਦਾਦ 'ਚ ਸੈਰ ਕਰਨ ਲਈ ਆਉਂਦੇ ਹਨ ਅਤੇ ਇਥੋਂ ਦੀਆਂ ਕਲੱਬਾਂ ਸ਼ਹਿਰ ਦੀ ਸ਼ਾਨ ਹਨ | ਇਨ੍ਹਾਂ ਕਲੱਬਾਂ ਨੂੰ ਇਥੋਂ ਕੱਢਣਾ ਪੂਰੀ ਤਰ੍ਹਾਂ ਗ਼ੈਰ ਵਾਜਬ ਹੋਵੇਗਾ, ਜਦੋਂ ਕਿ ਸੂਬਾ ਸਰਕਾਰ ਇਨ੍ਹਾਂ ਨੂੰ ਇਥੇ ਹੀ ਰੱਖਣ ਸੰਬੰਧੀ ਪਹਿਲਾਂ ਹੀ ਸਹਿਮਤੀ ਤੇ ਪ੍ਰਵਾਨਗੀ ਦੇ ਚੁੱਕੀ ਹੈ ਅਤੇ ਇਸ ਸੰਬੰਧੀ ਖੜਾ ਕੀਤਾ ਜਾ ਰਿਹਾ ਵਾਵੇਲਾ ਗਲਤ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ 'ਚ ਮੀਤ ਪ੍ਰਧਾਨ ਵਜੋਂ ਸੁਭਾਸ਼ ਚੰਦਰ ਅਰੋੜਾ, ਜਨ: ਸਕੱਤਰ ਡਾ: ਵਿਸ਼ਾਲ ਬੰਧੂ ਮਹਾਜ਼ਨ, ਜੁਆਇੰਟ ਸੈਕਟਰ ਜਗਤ ਦੱਤ ਅਗਰਵਾਲ (ਲਿਟਲ) ਤੋਂ ਇਲਾਵਾ ਕਾਰਜ਼ਕਾਰੀ ਮੈਂਬਰਾਂ 'ਚ ਸਾਬਕਾ ਚੀਫ਼ ਬਿਜਲੀ ਬੋਰਡ ਜਗਜੀਤ ਸਿੰਘ ਸੁੱਚੂ, ਕਰਨਲ ਜੋਗਿੰਦਰ ਸਿੰਘ ਕਾਹਲੋਂ, ਡਾ: ਸੁਦੇਸ਼ ਸ਼ਰਮਾ, ਵਕੀਲ ਸੁਰਿੰਦਰ ਸਿੰਘ ਬੱਤਰਾ, ਵਕੀਲ ਰਾਜੇਸ਼ ਸ਼ਰਮਾ, ਨਰਿੰਦਰ ਕਪੂਰ ਤੇ ਸ਼ਿ੍ਸਟੀ ਸ਼ਰਮਾ ਮੋਂਟੂ ਸ਼ਾਮਿਲ ਹਨ |
ਸਰਵਿਸ ਕਲੱਬ ਦੀਆਂ ਚੋਣਾਂ 'ਚ ਛੀਨਾ ਧੜੇ ਨੂੰ ਮਿਲੀ ਵੱਡੀ ਜਿੱਤ, ਵਿਰੋਧੀਆਂ ਨੂੰ ਪਛਾੜਿਆ
ਅਜੀਤ ਡੈਸਕ
25-11-2025