ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਵਿਅਕਤੀ ਅੱਜ ਦਮ ਤੋੜ ਗਿਆ | ਜੀ. ਆਰ. ਪੀ. ਛੇਹਰਟਾ ਪੁਲਿਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਵਿਅਕਤੀ ਰੇਲ ਗੱਡੀ ਨੰਬਰ (12903) ਮੁੰਬਈ ਬਾਂਦ੍ਰਾ-ਅੰਮਿ੍ਤਸਰ ਗੋਲਡਨ ਟੈਂਪਲ ਮੇਲ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਸੀ | ਉਸਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਸੀ, ਜਿਸ ਦੀ ਅੱਜ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਪਾਸੋਂ ਉਸਦੀ ਸ਼ਨਾਖਤ ਸੰਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ, ਇਸ ਲਈ ਲਾਸ਼ 72 ਘੰਟੇ ਲਈ ਕਬਜ਼ੇ ਵਿਚ ਲੈ ਕੇ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ |