15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਾਗਰਿਕਾਂ ਦੀ ਸਹੂਲਤ ਲਈ ਅੰਮਿ੍ਤਸਰ ਅਤੇ ਤਰਨ ਤਾਰਨ ਡਾਕਘਰਾਂ 'ਚ ਡਾਕ ਬੁਕਿੰਗ ਦੇ ਸਮੇਂ 'ਚ ਬਦਲਾਅ <br/>

ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਨਾਗਰਿਕਾਂ ਦੀ ਸਹੂਲਤ ਲਈ ਅੰਮਿ੍ਤਸਰ ਅਤੇ ਤਰਨ ਤਾਰਨ ਡਾਕਘਰਾਂ 'ਚ ਡਾਕ ਬੁਕਿੰਗ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ | ਮੁੱਖ ਡਾਕ ਘਰ ਅੰਮਿ੍ਤਸਰ ਦੇ ਸੁਪਰਡੈਂਟ ਪ੍ਰਵੀਨ ਪ੍ਰਸੂਣ ਨੇ ਕਿਹਾ ਕਿ ਡਾਕ ਵਿਭਾਗ ਨਾਗਰਿਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਆਪਣੇ ਕੰਮਕਾਜੀ ਤਰੀਕਿਆਂ 'ਚ ਲਗਾਤਾਰ ਬਦਲਾਅ ਕਰ ਰਿਹਾ ਹੈ | ਇਸ ਸੰਬੰਧ 'ਚ ਨਾਗਰਿਕਾਂ ਦੀ ਸਹੂਲਤ ਲਈ ਅੰਮਿ੍ਤਸਰ ਸ਼ਹਿਰ ਦੇ ਸਾਰੇ ਡਾਕਘਰਾਂ 'ਚ ਡਾਕ ਬੁਕਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਦੀ ਜਗ੍ਹਾ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕਰ ਦਿਤਾ ਗਿਆ ਹੈ ਅਤੇ ਅੰਮਿ੍ਤਸਰ ਮੁੱਖ ਡਾਕ ਘਰ ਵਿਚ ਬੁਕਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਕਰ ਦਿਤਾ ਗਿਆ ਹੈ | ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਸਥਿਤ ਦਫਤਰਾਂ 'ਚ ਬੁਕਿੰਗ ਦੇ ਸਮੇਂ ਨੂੰ ਵੀ ਸਵੇਰੇ 9:00 ਵਜੇ ਤੋਂ ਸ਼ਾਮ 3:30 ਵਜੇ ਤੱਕ ਬਦਲ ਦਿੱਤਾ ਗਿਆ ਹੈ | ਡਾਕ ਵਿਭਾਗ ਦੁਆਰਾ ਇਹ ਬਦਲਾਅ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ |

ਪਿਛਲੀ ਖ਼ਬਰ ਖ਼ਰਾਬ ਮੌਸਮ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਪੁਰਾਣੇ ਸ਼ਹਿਰ ਦੇ ਅੰਦਰ ਮੀਟ, ਤੰਬਾਕੂ ਵੇਚਣ ਵਾਲੇ ਦੁਕਾਨਦਾਰ ਗੋਲਬਾਗ 'ਚ ਹੋਏ ਇਕੱਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।