01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿੰਡ ਸੁਲਤਾਨਵਿੰਡ ਡਾਇਮੰਡ ਐਵੀਨਿਊ ਵਿਖੇ ਹਲਕਾ ਵਿਧਾਇਕ ਤੇ ਡਾ. ਮੇਅਰ ਨੇ ਨਵੀਂ ਉਸਾਰੀ ਚੈੱਕ ਵੰਡੇ

ਅਜੀਤ ਡੈਸਕ 28-12-2025
ਸੁਲਤਾਨਵਿੰਡ, 27 ਦਸੰਬਰ (ਗੁਰਨਾਮ ਸਿੰਘ ਬੁੱਟਰ)-ਸਰਕਾਰ ਵਲੋਂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕਾ ਘਰ ਮੁਹੱਈਆ ਕਰਨ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਅੰਮਿ੍ਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਨਗਰ ਨਿਗਮ ਅੰਮਿ੍ਤਸਰ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਪੀ.ਐਮ.ਏ.ਵਾਈ. ਦੇ ਤਹਿਤ ਨਵੀਂ ਉਸਾਰੀ ਲਈ 114 ਲਾਭਪਾਤਰੀਆਂ ਨੂੰ ਡਾਇਮੰਡ ਐਵੀਨਿਊ ਪਿੰਡ ਸੁਲਤਾਨਵਿੰਡ ਵਿਖੇ ਕੁੱਲ 2 ਕਰੋੜ 85 ਲੱਖ ਰੁਪਏ ਦੇ ਚੈੱਕ ਵੰਡੇ | ਹਲਕਾ ਵਿਧਾਇਕ ਡਾ. ਨਿੱਝਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹਲਕੇ 'ਚ ਸਰਕਾਰ ਦੀਆਂ ਹਾਊਸਿੰਗ ਸਕੀਮਾਂ ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀ | ਜਿਸ ਵਿਚ ਲੋੜਵੰਦ ਪਰਿਵਾਰਾਂ ਕੋਲੋਂ ਸਰਕਾਰੀ ਹਿਸੇਦਾਰੀ ਲਈ ਬਿਨੈ ਪੱਤਰ ਭਰਵਾਏ ਗਏ ਸਨ ਅਤੇ ਨਗਰ ਨਿਗਮ ਦੀ ਟੀਮ ਦੇ ਨਿਰੰਤਰ ਫਾਲੋਅਪ ਨਾਲ ਅੱਜ ਇਹ ਮਹੱਤਵਪੂਰਨ ਪ੍ਰਾਪਤੀ ਹਾਸਲ ਹੋਈ ਹੈ | ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਸਕੀਮ ਵਿਚ ਇਕ ਇਤਿਹਾਸਕ ਫ਼ੈਸਲਾ ਕੀਤਾ ਹੈ | ਜਿੱਥੇ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਸਰਕਾਰ ਦਾ ਹਿੱਸਾ ਸਿਰਫ਼ 25 ਹਜ਼ਾਰ ਰੁਪਏ ਹੁੰਦਾ ਸੀ, ਮਾਨ ਸਰਕਾਰ ਨੇ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ | ਇਸ ਨਾਲ ਹਜ਼ਾਰਾਂ ਗਰੀਬ ਪਰਿਵਾਰਾਂ ਲਈ ਨਵੀਂ ਉਸਾਰੀ ਹੁਣ ਹੋਰ ਵੀ ਆਸਾਨ ਅਤੇ ਸੁਗਮ ਬਣੀ ਹੈ | ਡਾ. ਨਿੱਝਰ ਨੇ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਸਿਰਫ਼ ਵਿੱਤੀ ਮਦਦ ਨਹੀਂ, ਸਗੋਂ ਗਰੀਬ ਪਰਿਵਾਰਾਂ ਨੂੰ ਇਜ਼ਤਦਾਰ ਜੀਵਨ ਦੇਣਾ ਹੈ | ਇਸ ਮੌਕੇ ਜੋਗਿੰਦਰਪਾਲ ਸਿੰਘ ਘੋਗਾ, ਹਲਕਾ ਇੰਚਾਰਜ ਮਨਜੀਤ ਸਿੰਘ ਫੌਜੀ, ਨਵਨੀਤ ਕੁਮਾਰ, ਰਵੀਸ਼ੇਰ ਸਿੰਘ ਖਾਲਸਾ, ਚੇਅਰਮੈਨ ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਚੀਟੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਖਰਾਬ ਮੌਸਮ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।