ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ :
ਗੁਰਦੁਆਰਾ ਰੰਗੁਲੇ ਸੱਜਣ ਟਰੱਸਟ, ਚੌਕ ਬਾਬਾ ਸਾਹਿਬ ਵਿਖੇ ਸਜਿਆ ‘ਜੀਵਨ ਜੁਗਤਿ ਸਮਾਗਮ’
ਅੰਮ੍ਰਿਤਸਰ, 31 ਅਗਸਤ (ਜਸਵੰਤ ਸਿੰਘ ਜੱਸ)-ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਧਾਰਿਮਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ 1 ਅਗਸਤ ਤੋਂ ਗੁਰੂ ਨਗਰੀ ਵਿਚ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਰਾਤ ਦਾ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਰੰਗੁਲੇ ਸੱਜਣ ਟਰੱਸਟ ਚੌਕ ਬਾਬਾ ਸਾਹਿਬ ਵਿਖੇ ਸ਼ਰਧਾ ਸਤਿਕਾਰ ਸਹਿਤ ਸਜਾਇਆ ਗਿਆ । ਸ਼ਾਮ 6 ਤੋਂ ਰਾਤ 10 ਵਜੇ ਤੱਕ ਸਜਾਏ ਗਏ ਇਸ ਸਮਾਗਮ ਦੌਰਾਨ ਭਾਈ ਭਰਪੂਰ ਸਿੰਘ ਗੁਰਦਾਸਪੁਰ ਵਾਲਿਆਂ ਸਮੇਤ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਵੱਖ ਵੱਖ ਜਥਿਆਂ ਵਲੋਂ ਧੁਰ ਕੀ ਬਾਣੀ ਦੇ ਸ਼ਬਦ ਕੀਰਤਨ ਅਤੇ ਵਾਹਿਗੁਰੂ ਸਿਮਰਨ ਕਰਕੇ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ।
ਅੰਮ੍ਰਿਤਸਰ, 31 ਅਗਸਤ (ਜਸਵੰਤ ਸਿੰਘ ਜੱਸ)-ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਧਾਰਿਮਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ 1 ਅਗਸਤ ਤੋਂ ਗੁਰੂ ਨਗਰੀ ਵਿਚ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਰਾਤ ਦਾ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਰੰਗੁਲੇ ਸੱਜਣ ਟਰੱਸਟ ਚੌਕ ਬਾਬਾ ਸਾਹਿਬ ਵਿਖੇ ਸ਼ਰਧਾ ਸਤਿਕਾਰ ਸਹਿਤ ਸਜਾਇਆ ਗਿਆ । ਸ਼ਾਮ 6 ਤੋਂ ਰਾਤ 10 ਵਜੇ ਤੱਕ ਸਜਾਏ ਗਏ ਇਸ ਸਮਾਗਮ ਦੌਰਾਨ ਭਾਈ ਭਰਪੂਰ ਸਿੰਘ ਗੁਰਦਾਸਪੁਰ ਵਾਲਿਆਂ ਸਮੇਤ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਵੱਖ ਵੱਖ ਜਥਿਆਂ ਵਲੋਂ ਧੁਰ ਕੀ ਬਾਣੀ ਦੇ ਸ਼ਬਦ ਕੀਰਤਨ ਅਤੇ ਵਾਹਿਗੁਰੂ ਸਿਮਰਨ ਕਰਕੇ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸ਼ਬਦ ਕੀਰਤਨ ਸੁਸਾਇਟੀ ਦੇ ਮੁਖੀ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਤੇ ਭਾਈ ਸਤਿੰਦਰ ਸਿੰਘ ਚਾਵਲਾ ਨੇ ਕੀਰਤਨੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਚਰਨਜੀਤ ਸਿੰਘ, ਸ਼ਰਨਜੀਤ ਸਿੰਘ ਡੀਈਸੀ ਫੈਨ, ਭਾਈ ਗੁਰਬਖਸ਼ ਸਿੰਘ ਬੱਗਾ, ਭੁਪਿੰਦਰ ਸਿੰਘ, ਰਵਿੰਦਰ ਸਿੰਘ ਵਿੱਕੀ, ਗਿਆਨ ਸਿੰਘ, ਜਸਬੀਰ ਸਿੰਘ ਅਰੋੜਾ, ਭਾਈ ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ ਤੇ ਜਤਿੰਦਰ ਸਿੰਘ ਆਦਿ ਸੁਸਾਇਟੀ ਮੈਂਬਰਾਂ ਤੋਂ ਇਲਾਵਾ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੰਗ ਤਾਂ ਤੇ ਰੰਗੁਲੇ ਸੱਜਣ ਟਰੱਸਟ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ। ਅੱਜ ਦਾ ਰਾਤ ਦਾ ਸਮਾਗਮ: ਮਿਤੀ : 1 ਸਤੰਬਰ, ਮੰਗਲਵਾਰ। ਸਮਾਂ : ਸ਼ਾਮ 6 ਤੋਂ ਰਾਤ 9 ਵਜੇ ਤੱਕ। ਸਥਾਨ : ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ (ਭਲਾਈ ਕੇਂਦਰ) ਤਰਨ ਤਾਰਨ ਰੋਡ।