ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਇਥੋਂ ਨਜ਼ਦੀਕ ਪੈਂਦੇ ਪਿੰਡ ਮੁਗਲਚੱਕ ਪੰਨੂੰਆਂ ਵਿਖੇ ਇਕ ਔਰਤ ਵਲੋਂ ਜ਼ਹਿਰੀਲੀ ਚੀਜ ਨਿਗਲਣ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਪਿੱਛੇ ਇਕ ਸੁਸਾਇਡ ਨੋਟ ਛੱਡ ਦਿੱਤਾ ਗਿਆ, ਜਿਸ ਵਿਚ ਇਕ ਵਿਅਕਤੀ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਗਿਆ | ਘਟਨਾ ਦਾ ਸਮਾਚਾਰ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮਿਲੇ ਸੁਸਾਇਟੀ ਨੋਟ ਮੁਤਾਬਿਕ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਕੋਮਲ ਪੁੱਤਰ ਸੁਖਚੈਨ ਸਿੰਘ ਵਾਸੀ ਮੁਗਲਚੱਕ ਪੰਨੂੰਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਮਾਰਚ 2025 ਨੂੰ ਉਸਦੀ ਪਤਨੀ ਕੁਲਜੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਦੋਬੁਰਜੀ ਨੇ ਕੋਈ ਜਹਿਰੀਲੀ ਚੀਜ ਨਿਗਲ ਲਈ ਸੀ, ਜਿਸ ਨਾਲ ਉਸਦੀ ਮੌਤ ਹੋ ਗਈ | ਜਿਸ 'ਤੇ ਰਾਹੀਂ ਰਪਟ ਨੰ 20 ਜੇਰੇ ਧਾਰਾ 194 ਬੀ.ਐਨ.ਐਸ.ਐਸ ਥਾਣਾ ਸਦਰ ਤਰਨ ਤਾਰਨ ਉਸਦੀ ਸੱਸ ਜਸਬੀਰ ਕੌਰ ਪਤਨੀ ਨਿਰਮਲ ਸਿੰਘ ਦੇ ਬਿਆਨਾਂ 'ਤੇ ਅਮਲ ਵਿਚ ਲਿਆਂਦੀ ਗਈ ਸੀ ਜਿਸ ਤੋੋਂ ਬਾਅਦ ਉਹ ਸਦਮੇ ਵਿਚ ਆ ਗਿਆ ਸੀ ਅਤੇ ਘਰ ਛੱਡਕੇ ਗੁਜਰਾਤ ਵਿਖੇ ਆਪਣੇ ਕੰਮ 'ਤੇ ਚਲਾ ਗਿਆ ਸੀ | ਹੁਣ ਵਾਪਿਸ ਆਪਣੇ ਘਰ ਆਇਆ ਜਿਸਨੂੰ ਘਰ ਦੀ ਸਫਾਈ ਦੌਰਾਨ ਉਸਦੀ ਪਤਨੀ ਕੁਲਜੀਤ ਕੌਰ ਦੀ ਅਲਮਾਰੀ ਵਿਚੋਂ ਕੱਪੜਿਆਂ ਪਰ ਰੱਖਿਆ ਇਕ ਕਾਗਜ ਦਾ ਟੁਕੜਾ ਮਿਲਿਆ, ਜਿਸਨੂੰ ਜਦੋਂ ਉਸਨੇ ਖੋਹਲ ਕੇ ਦੇਖਿਆ ਤਾਂ ਉਸ ਉਪਰ ਕੁਲਜੀਤ ਕੌਰ ਵਲੋਂਾ ਆਪਣੀ ਮੌਤ ਸਬੰਧੀ ਨੋਟ ਲਿਖਿਆ ਸੀ ਜਿਸ ਵਿਚ ਉਸ ਵਲੋਂ ਆਪਣੀ ਮੌਤ ਦਾ ਕਾਰਨ ਗਗਨ ਨਾਮ ਦੇ ਵਿਅਕਤੀ ਦਾ ਨਾਮ ਦਰਜ ਕੀਤਾ ਸੀ, ਜਿਸ ਸਬੰਧੀ ਉਸ ਵਲੋਂਾ ਆਪਣੇ ਤੌਰ 'ਤੇ ਘੋਖ ਕੀਤੀ ਗਈ, ਜਿਸਦਾ ਪੂਰਾ ਨਾਮ ਸੁਰਜੀਤ ਸਿੰਘ ਉਰਫ ਗਗਨ ਪੁੱਤਰ ਗੁਰਮੀਤ ਸਿੰਘ ਹੈ, ਜੋ ਕਿ ਮੁੱਗਲਚੱਕ ਦਾ ਰਹਿਣ ਵਾਲਾ ਹੈ ਅਤੇ ਹੁਣ ਆਪਣੇ ਨਾਨਕੇ ਪਿੰਡ ਦਬੁਰਜੀ ਵਿਚ ਰਹਿੰਦਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |