16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਯੋਗ ਅਭਿਆਸ ਕਰਵਾਇਆ

ਅਜੀਤ ਡੈਸਕ 17-06-2025
ਤਰਨ ਤਾਰਨ, 16 ਜੂਨ (ਇਕਬਾਲ ਸਿੰਘ ਸੋਢੀ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਵਿਚ 'ਆਰੋਗਅ' ਪ੍ਰਾਜੈਕਟ ਤਹਿਤ 'ਵਿਲੱਖਣ ਯੋਗ ਕੈਂਪ' ਲਗਾਇਆ ਗਿਆ | ਕੈਂਪ ਵਿਚ ਸਵਾਮੀ ਰਾਜ ਕੁਮਾਰ ਨੇ ਕਿਹਾ ਕਿ ਯੋਗ ਦੀ ਅਣਹੋਂਦ ਵਿਚ ਮਨੁੱਖੀ ਜੀਵਨ ਰੋਗਗ੍ਰਸਤ ਹੁੰਦਾ ਜਾ ਰਿਹਾ ਹੈ | ਭਾਰਤ ਵਰਗੇ ਦੇਸ਼ ਵਿਚ ਜਿੱਥੇ ਯੋਗ ਦਾ ਜਨਮ ਹੋਇਆ, ਅੱਜ ਕਈ ਬਿਮਾਰੀਆਂ ਵੱਧ ਰਹੀਆਂ ਹਨ | ਅੱਜ ਸ਼ੂਗਰ ਦੀ ਬਿਮਾਰੀ ਵੱਧ ਰਹੀ ਹੈ | ਸਵਾਮੀ ਨੇ ਕਿਹਾ ਕਿ ਮਨ ਜਿਆਦਾਤਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੀ ਜੜ੍ਹ ਹੈ | ਮਨ ਤੋਂ ਪੈਦਾ ਹੋਣ ਵਾਲੀਆਂ 99 ਫ਼ੀਸਦੀ ਸਮੱਸਿਆਵਾਂ ਦਾ ਹੱਲ ਮਨ ਦੇ ਪੱਧਰ 'ਤੇ ਜਾ ਕੇ ਹੀ ਕੀਤਾ ਜਾ ਸਕਦਾ ਹੈ | ਪਤੰਜਲੀ ਰਿਸ਼ੀ ਤੋਂ ਲੈ ਕੇ ਪ੍ਰਾਚੀਨ ਕਾਲ ਤੱਕ ਧਿਆਨ ਯੋਗ ਨੂੰ ਯੋਗ ਦਾ ਆਧਾਰ ਮੰਨਿਆ ਜਾਂਦਾ ਰਿਹਾ ਹੈ | ਸਵਾਮੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਅੱਜ ਵੀ 45 ਫੀਸਦੀ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਇਲਾਜ ਆਧੁਨਿਕ ਡਾਕਟਰੀ ਪ੍ਰਣਾਲੀ ਵਿਚ ਉਪਲਬਧ ਨਹੀਂ ਹੈ, ਪਰ ਭਾਰਤ ਦੀ ਵੈਦਿਕ ਪ੍ਰਣਾਲੀ ਯੋਗ ਵਿਚ ਉਪਲਬਧ ਹੈ | ਪਤੰਜਲੀ ਰਿਸ਼ੀ ਦਾ ਯੋਗ ਸੂਤਰ ਵੀ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਜੇਕਰ ਯੋਗ ਅਤੇ ਪ੍ਰਾਣਾਯਾਮ ਇਕ ਹੁਨਰਮੰਦ ਯੋਗ ਅਭਿਆਸੀ ਦੀ ਨਿਗਰਾਨੀ ਹੇਠ ਕੀਤੇ ਜਾਣ ਤਾਂ ਇਕ ਵਿਅਕਤੀ 100 ਫੀਸਦੀ ਬਿਮਾਰੀਆਂ ਤੋਂ ਮੁਕਤ ਹੋ ਸਕਦਾ ਹੈ ਤੇ ਇਕ ਸਿਹਤਮੰਦ ਜੀਵਨ ਜੀਅ ਸਕਦਾ ਹੈ |

ਪਿਛਲੀ ਖ਼ਬਰ ਪਿੰਡ ਮਰੜ ਵਿਖੇ ਪੀਰ ਬਾਬਾ ਨੱਥੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਝੋਨੇ ਦੀ ਲਵਾਈ ਮਸ਼ੀਨ ਨਾਲ ਲੇਬਰ ਤੇ ਸਮੇਂ ਦੀ ਬੱਚਤ- ਡਾ. ਭੁਪਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।