ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਪੈਸਿਆਂ ਦੇ ਦੇਣ-ਲੈਣ ਨੂੰ ਲੈ ਕੇ ਹਥਿਆਰਾਂ ਸਮੇਤ 2 ਵਿਅਕਤੀਆਂ ਨਾਲ ਕੁੱਟਮਾਰ ਕਰਦਿਆਂ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 11 ਵਿਅਕਤੀਆਂ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਕੱਚਾ ਪੱਕਾ ਵਿਖੇ ਪ੍ਰਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕੱਚਾਪੱਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ 12 ਜੂਨ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਪਿੰਡ ਕੱਚਾ ਪੱਕਾ ਨੂੰ ਆਪਣੀ ਗੱਡੀ ਸਕਾਰਪੀਓ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦਾ ਦੋਸਤ ਤਲਵੰਦ ਸਿੰਘ ਮਿਲ ਪਿਤਾ ਉਹ ਰੁਕ ਕੇ ਗੱਲਾਂ ਕਰ ਰਹੇ ਸੀ ਕਿ ਹਰਜੀਤ ਸਿੰਘ ਪੁੱਤਰ ਸਰਵਨ ਸਿੰਘ, ਸੁਖਸਿਮਰਨ ਸਿੰਘ ਪੁੱਤਰ ਦਲੇਰ ਸਿੰਘ, ਸਾਜਨਦੀਪ ਸਿੰਘ ਪੁੱਤਰ ਸਾਹਿਬ ਸਿੰਘ, ਸੁਖਮਨਦੀਪ ਸਿੰਘ ਪੁੱਤਰ ਦਿਆਲ ਸਿੰਘ, ਹਰਮਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ, ਸਮਸ਼ੇਰ ਸਿੰਘ ਪੁੱਤਰ ਲੱਖਾ ਸਿੰਘ, ਜਸ਼ਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ, ਹਰਮਨਦੀਪ ਸਿੰਘ ਪੁੱਤਰ ਲੱਖਾ ਸਿੰਘ, ਦਲਜੀਤ ਸਿੰਘ ਪੁੱਤਰ ਹਰਦੇਵ ਸਿੰਘ, ਨਿਸ਼ਾਨ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀਅÉ ਕੱਚਾ ਪੱਕਾ, ਗੁਰਭੇਜ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੋਪਾਲਾ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਤੇ ਉਸਦੇ ਦੋਸਤ ਤਲਵਿੰਦਰ ਸਿੰਘ ਨੂੰ ਸੱਟਾਂ ਮਾਰੀਆਂ ਅਤੇ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਰਹੇ | ਉਕਤ ਵਿਅਕਤੀਆਂ ਵਲੋਂ ਤਲਵਿੰਦਰ ਸਿੰਘ ਦੇ ਮੋਟਰਸਾਇਕਲ ਦੀ ਕਾਫ਼ੀ ਭੰਨਤੋੜ ਕਰਕੇ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ | ਉਹ ਸਿਵਲ ਹਸਪਤਾਲ ਘਰਿਆਲਾ ਦਾਖਲ ਰਹੇ | ਵਜ਼ਾ ਰੰਜਿਸ ਇਹ ਹੈ ਕਿ ਹਰਮਨਦੀਪ ਸਿੰਘ ਪਾਸੋ ੋਂ30 ਹਜ਼ਾਰ ਰੁਪਏ ਜੋ ਉਸਨੇ ਉਸ ਨੂੰ ਉਧਾਰ ਵਰਤਣ ਲਈ ਦਿੱਤੇ ਸਨ, ਜੋ ਨਹੀਂ ਦੇ ਰਿਹਾ ਸੀ, ਜਿਸ ਕਰਕੇ ਉਸਨੇ ਲੈਣ ਦੇਣ ਸਬੰਧੀ ਥਾਣਾ ਕੱਚਾ ਪੱਕਾ ਦਰਖਾਸਤ ਦਿੱਤੀ ਸੀ, ਜਿਸ ਕਰਕੇ ਇਨ੍ਹਾਂ ਨੇ ਇਕ ਸਲਾਹ ਹੋ ਕੇ ਉਸਦੇ ਸੱਟਾਂ ਮਾਰੀਆਂ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |