ਤਰਨ ਤਾਰਨ, 16 ਜੂਨ (ਇਕਬਾਲ ਸਿੰਘ ਸੋਢੀ)-ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਆਪਣੀ ਪਾਰਟੀ ਦਾ ਵਿਸਥਾਰ ਕਰਦਿਆਂ ਸਭ ਦਾ ਸਾਥ ਬੁਲੰਦ ਆਵਾਜ਼ ਲੜੀ ਦੇ ਤਹਿਤ ਜ਼ਿਲ੍ਹਾ ਤਰਨ ਤਾਰਨ ਸ਼ਹਿਰ ਦਾ ਵਪਾਰ ਮੰਡਲ ਦਾ ਵਿੰਗ ਬਣਾ ਕੇ ਗੁਰਿੰਦਰ ਸਿੰਘ ਲਾਡੀ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਕੇ ਉਨ੍ਹਾਂ ਦੇ ਸਾਥੀਆਂ ਸਮੇਤ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਉਪਰੰਤ ਪਾਰਟੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਡੀ ਪਹਿਲਾਂ ਵੀ ਸਾਰੀਆਂ ਦੁਕਾਨਦਾਰਾਂ ਯੂਨੀਅਨ ਵਲੋਂ ਸਰਬਸੰਮਤੀ ਨਾਲ ਸ਼ਹਿਰੀ ਪ੍ਰਧਾਨ ਵੀ ਹਨ | ਹੁਣ ਪਾਰਟੀ ਵਲੋਂ ਲਾਡੀ ਨੂੰ ਵਪਾਰ ਮੰਡਲ ਦਾ ਜ਼ਿਲ੍ਹਾ ਪ੍ਰਧਾਨ ਥਾਪ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਸਾਨੂੰ ਊਮੀਦ ਹੈ ਕਿ ਇਹ ਜ਼ਿਲ੍ਹੇ ਭਰ ਦੇ ਦੁਕਾਨਦਾਰ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਪ੍ਰਸ਼ਾਸਨ ਨਾਲ ਮਿਲ ਕੇ ਹਮੇਸ਼ਾਂ ਕਰਦੇ ਰਹਿਣਗੇ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋਂ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਆਦੇਸ਼ ਅਗਨੀਹੋਤਰੀ ਐਡਵੋਕੇਟ ਲੀਗਲ ਅਡਵਾਈਜ਼ਰ, ਕੁਲਵਿੰਦਰ ਸਿੰਘ ਕਲਸੀ ਖਜਾਨਚੀ, ਤਰਲੋਚਨ ਸਿੰਘ ਕਾਕਾ ਪ੍ਰਧਾਨ ਯੂਥ ਵਿੰਗ, ਕੇਵਲ ਕਿ੍ਸ਼ਨ ਸਕੱਤਰ, ਸਵਿੰਦਰ ਸਿੰਘ ਫ਼ੌਜੀ ਪ੍ਰਧਾਨ ਲੇਬਰ ਵਿੰਗ, ਸੂਬੇਦਾਰ ਗੁਰਮੀਤ ਸਿੰਘ, ਸੁਰਿੰਦਰ ਸਾਗਰ, ਨੀਟਾ ਮਹੰਤ, ਰਾਜਿੰਦਰ ਗੁਲਾਟੀ ਪ੍ਰਧਾਨ ਕਲਾਥ ਮਰਚੈਟ, ਗੁਲਸ਼ਨ ਕੁਮਾਰ ਪ੍ਰਧਾਨ ਬੇਕਰੀ ਯੂਨੀਅਨ, ਨਰਿੰਦਰ ਸਿੰਘ ਰਿਟਾ ਬੈਂਕ ਮੈਨਜਰ, ਕਮਲ ਬਾਂਸਲ ਚੇਅਰਮੈਨ ਕਲਾਥ ਮਰਚੈਂਟ, ਬਰਿੰਦਰਪਾਲ ਸਿੰਘ, ਗਗਨਦੀਪ ਸਿੰਘ, ਅਰੁਣ ਕੁਮਾਰ ਗੱਬਰ, ਵਿਕਰਮਜੀਤ ਸਿੰਘ ਸੁਹਾਵਾ ਟੈਂਟ ਹਾਊਸ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਲਵਲੀ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਅਮਨ ਤੇ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ |