08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਮੂਸੇ ਵਿਖੇ ਕਿਸਾਨਾਂ ਵਲੋਂ ਸੂਏ 'ਚ ਪਾਣੀ ਛੱਡਣ ਦੀ ਮੰਗ <br/>

ਅਜੀਤ ਡੈਸਕ 18-06-2025
ਝਬਾਲ,17 ਜੂਨ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਮੂਸੇ ਵਿਖੇ ਪਿੰਡ ਨੇੜਿਓ ਲੰਘਦਾ ਪਾਣੀ ਵਾਲਾ ਸੂਆ ਜੋ ਬਿਲਕੁਲ ਸੁੱਕਾ ਪਿਆ ਹੈ, ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਧਰਮਿੰਦਰ ਸਿੰਘ ਬੰਟੀ ਮੂਸੇ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਚੱਲ ਰਹੇ ਸੀਜਨ ਦੌਰਾਨ ਇਕ ਪਾਸੇ ਸਰਕਾਰ ਕਿਸਾਨਾਂ ਨੂੰ ਖੇਤੀ ਵਾਸਤੇ ਬਿਜਲੀ ਪਾਣੀ ਦੇਣ ਦੇ ਦਾਵੇ ਕਰ ਰਹੀ ਹੈ, ਪਰ ਪਿੰਡ ਮੂਸੇ ਵਿਖੇ ਲੰਘਦਾ ਪਾਣੀ ਵਾਲਾ ਸੂਆ ਅਜੇ ਤੱਕ ਪਾਣੀ ਬਾਜੋ ਬਿਲਕੁਲ ਸੁੱਕਾ ਪਿਆ ਹੈ | ਇਸ ਸੂਏ ਵਿਚ ਇਕ ਬੂੰਦ ਪਾਣੀ ਦੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੇਂ ਕਿਸਾਨ ਧਰਮਿੰਦਰ ਸਿੰਘ ਬੰਟੀ ਮੂਸੇ ਤੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਗੁਰਮੇਜ ਸਿੰਘ ਮੂਸੇ, ਇੰਸਪੈਕਟਰ ਸੁਖਦੇਵ ਸਿੰਘ ਮੂਸੇ, ਅਮਿਤਪਾਲ ਸਿੰਘ, ਐਡਵੋਕੇਟ ਸਿਮਰਤ ਪਾਲ ਸਿੰਘ ,ਗੁਰਸਮੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਸੂਏ ਵਿਚ ਜਲਦੀ ਤੋਂ ਜਲਦੀ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇ ਸਕਣ |

ਪਿਛਲੀ ਖ਼ਬਰ ਨਵਤੇਜ ਸਿੰਘ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਤਰਨ ਤਾਰਨ ਅਨਾਜ ਮੰਡੀ 'ਚ ਮੱਕੀ ਦੀ ਖ਼ਰੀਦ ਨਿਰਵਿਘਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।