ਤਰਨ ਤਾਰਨ, 17 ਜੂਨ (ਪਰਮਜੀਤ ਜੋਸ਼ੀ)-ਸਵੱਛ ਸਰਵੇਖਣ ਗ੍ਰਾਮੀਣ ਸੰਬੰਧੀ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਰਨ ਵਿਖੇ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵਲੋੋਂ ਸਵੱਛ ਸਰਵੇਖਣ ਗ੍ਰਾਮੀਣ ਜੋ ਕਿ 19 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ 19 ਜੁਲਾਈ ਤੱਕ ਮੁਕੰਮਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਕ ਦੇਸ਼ ਵਿਆਪੀ ਪੇਂਡੂ ਸਵੱਛਤਾ ਸਰਵੇਖਣ ਜੋ ਕਿ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਭਾਰਤ ਭਰ ਦੇ ਜ਼ਿਲਿ੍ਹਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਅਤੇ ਦਰਜਾਬੰਦੀ ਕਰਨ ਲਈ ਹੈ | ਪਿੰਡਾਂ ਵਿਚ ਠੋਸ ਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਮੁੱਖ ਸਵੱਛਤਾ ਮਾਪਦੰਡਾਂ ਤੇ ਹਰੇਕ ਪਿੰਡ ਵਿਚ ਸਕੂਲ, ਆਂਗਣਵਾੜੀ ਕੇਂਦਰ, ਸਿਹਤ ਸਹੂਲਤਾਂ, ਪੰਚਾਇਤ ਘਰ, ਹੱਟ ਬਾਜ਼ਾਰ ਆਦਿ ਸਮੇਤ 5 ਜਨਤਕ ਸਥਾਨਾਂ ਦਾ ਸਵੱਛਤਾ ਸਥਿਤੀ ਲਈ ਮੁਲਾਂਕਣ ਕੀਤਾ ਜਾਵੇਗਾ | ਇਸ ਤੋਂ ਇਲਾਵਾ ਗੋਬਰਧਨ ਪਲਾਂਟਾਂ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟਾਂ, ਐੱਫ.ਐੱਸ.ਟੀ.ਪੀ./ਐੱਸ.ਟੀ.ਪੀ. ਦੀ ਕਾਰਜਸ਼ੀਲਤਾ ਦਾ ਵੀ ਮੁਲਾਂਕਣ ਕੀਤਾ ਜਾਵੇਗਾ | ਜ਼ਿਲ੍ਹੇ ਅਨੁਸਾਰ ਰੈਂਕਿੰਗ ਲਈ ਸਕੋਰਿੰਗ ਮੁਲਾਂਕਣ ਕੁੱਲ ਅੰਕ 1 ਹਜ਼ਾਰ ਨਿਰਧਾਰਿਤ ਕੀਤਾ ਗਿਆ ਹੈ, ਜਿਸ ਤਹਿਤ ਪ੍ਰਾਜੈਕਟਾਂ ਦੇ ਨਿਰੀਖਣ ਲਈ ਕੁੱਲ ਮੁਲਾਂਕਣ ਅੰਕ 120 ਹੋਣਗੇ, ਨਾਗਰਿਕ ਫੀਡਬੈਕ ਮੁਲਾਂਕਣ ਕੁੱਲ ਅੰਕ 100 ਹੋਣਗੇ, ਸੇਵਾ ਪੱਧਰ ਦੀ ਪ੍ਰਗਤੀ ਲਈ ਕੁੱਲ ਮੁਲਾਂਕਣ ਅੰਕ 240 ਹੋਣਗੇ ਅਤੇ ਘਰੇਲੂ ਪੱਧਰ ਅਤੇ ਪਿੰਡ ਪੱਧਰ ਦੇ ਸਿੱਧੇ ਨਿਰੀਖਣ ਲਈ ਕੁੱਲ ਮੁਲਾਂਕਣ ਅੰਕ 540 ਨਿਰਧਾਰਿਤ ਕੀਤੇ ਗਏ ਹਨ | ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਪ੍ਰੀ-ਗਤੀਵਿਧੀਆਂ ਨੂੰ ਤੁਰੰਤ ਸ਼ੁਰੂ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ ਅਤੇ ਪਿੰਡਾਂ ਵਿਚ ਘਰੇਲੂ ਪੱਧਰ ਅਤੇ ਪਿੰਡ ਪੱਧਰ 'ਤੇ ਸਾਫ਼-ਸਫ਼ਾਈ ਗਤੀਵਿਧੀਆਂ ਕਰਕੇ ਸਵੱਛਤਾ ਨੂੰ ਕਾਇਮ ਕਰਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਮੀਟਿੰਗ ਵਿਚ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ, ਤਰਨ ਤਾਰਨ, ਅਭਿਨਵ ਗੋਇਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਸੁਰਿੰਦਰ ਕੁਮਾਰ ਡੀ.ਈ.ਓ. ਐਲੀਮੈਂਟਰੀ, ਪਰਮਜੀਤ ਸਿੰਘ ਡੀ.ਈ.ਓ. ਸੈਕੰਡਰੀ, ਦਵਿੰਦਰ ਕੁਮਾਰ ਆਰ.ਓ., ਹਰਜੀਤ ਸਿੰਘ, ਬਲਜਿੰਦਰ ਸਿੰਘ ਬੀ.ਡੀ.ਪੀ.ਓ., ਮੁਨੀਸ਼ ਗੁਪਤਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਗਗਨਦੀਪ ਸਿੰਘ ਡੀ.ਐੱਸ.ਐੱਸ.ਓ., ਅਨਿਲ ਚੋਪੜਾ, ਹਰਵਿੰਦਰ ਸਿੰਘ ਈ.ਓ, ਮਨਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਸੁਖਰਾਜ ਸਿੰਘ, ਧਰਵਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ, ਗੁਰਪ੍ਰੀਤ ਕੌਰ ਡੀ.ਪੀ.ਐੱਮ., ਸੁਰਿੰਦਰਜੀਤ ਸਿੰਘ, ਅਰੋਮਾ, ਪਰਮਜੀਤ ਸਿੰਘ, ਕੁਵੰਰਪ੍ਰੀਤ ਸਿੰਘ ਬੀ.ਪੀ.ਐੱਮ, ਦਲਜੀਤ ਸਿੰਘ ਡੀ.ਐੱਮ.ਐੱਮ., ਧਰਵਿੰਦਰ ਸਿੰਘ ਸੀ.ਸੀ., ਡਾ.ਰਣਦੀਪ ਸਿੰਘ ਸਿਵਲ ਸਰਜਨ, ਜਗੀਰ ਸਿੰਘ ਟੀ.ਸੀ., ਸਮੂਹ ਸੀ.ਡੀ.ਪੀ.ਓ., ਜਲ ਸਪਲਾਈ ਸੈਨੀਟੇਸ਼ਨ ਵਿਭਾਗ ਤੋਂ ਰਾਜੀਵ ਖੰਡਵਾਲ ਉਪ ਮੰਡਲ ਇੰਜੀਨੀਅਰ, ਸੰਜੀਵ ਰਾਏ, ਮਨੋਹਰ ਸਿੰਘ, ਹਰਜੀਤ ਸਿੰਘ, ਵਿਕਰਮ ਸਿੰਘ, ਹਰਪ੍ਰਤਾਪ ਸਿੰਘ, ਓਾਕਾਰ ਸਿੰਘ, ਰਵੀ ਕੁਮਾਰ, ਨੰਦਿਨੀ ਮਹਿਤਾ, ਕਸ਼ਮੀਰ ਸਿੰਘ ਏ.ਈ., ਮੱਖਣ ਸਿੰਘ, ਜਸਵਿੰਦਰ ਸਿੰਘ ਤੇ ਸਟਾਫ਼ ਹਾਜ਼ਰ ਸੀ |