31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਝਗੜਾ ਨਿਵਾਰਨ ਕਮੇਟੀ ਨੇ ਪੰਜ ਮਹੀਨਿਆਂ 'ਚ ਝਗੜੇ ਦੇ 25 ਕੇਸਾਂ ਦਾ ਕੀਤਾ ਨਿਪਟਾਰਾ- ਚੇਅਰਮੈਨ ਤਸਵੀਰ ਸਿੰਘ <br/>

ਅਜੀਤ ਡੈਸਕ 19-06-2025
ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਆਦੇਸ਼ਾਂ 'ਤੇ ਬਣੀ ਝਗੜਾ ਨਿਵਾਰਨ ਕਮੇਟੀ ਨੇ ਇਸ ਸਾਲ ਵਿਚ ਆਏ 35 ਕੇਸਾਂ ਵਿਚੋਂ ਲਗਪਗ 25 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਝਗੜਾ ਨਿਵਾਰਨ ਕਮੇਟੀ ਦੇ ਚੇਅਰਮੈਨ ਮਾਸਟਰ ਤਸਵੀਰ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਮੈਂਬਰ ਨਵਜੋਤ ਹੁੰਦਲ, ਐਡਵੋਕੇਟ ਕੋਮਲਪ੍ਰੀਤ ਸਿੰਘ ਪੀ.ਏ, ਨਵਕਿਰਨ ਕੌਰ, ਹਰਪਾਲ ਸਿੰਘ ਰੀਟਾ ਵਾਲੇ, ਗੁਰਵੰਤ ਸਿੰਘ ਰੋੜਾ ਵਾਲੀਆ, ਸਰਬਦੀਪ ਸਿੰਘ, ਜੋਤੀ ਰਾਜਪੂਤ, ਲਵਪ੍ਰੀਤ ਕੌਰ, ਚੇਅਰਮੈਨ ਬਲਵਿੰਦਰ ਸਿੰਘ ਮਾਰਕੀਟ ਕਮੇਟੀ ਝਬਾਲ, ਮਨਜਿੰਦਰ ਸਿੰਘ ਬਿੱਟੂ ਕੌਂਸਲਰ, ਹਰਪ੍ਰੀਤ ਸਿੰਘ ਸਰਪੰਚ, ਸਰਾਏ ਅਮਾਨਤ ਖਾਂ ਮੇਜਰ ਸਿੰਘ, ਲਖਬੀਰ ਸਿੰਘ ਰਟੌਲ, ਕੁਲਦੀਪ ਸਿੰਘ, ਨਿਰਵੈਰ ਸਿੰਘ, ਸ਼ਹਿਬਾਜ਼ ਪੰਜਵੜ, ਸਿੰਘ ਦੇ ਸਹਿਯੋਗ ਨਾਲ ਪਤੀ-ਪਤਨੀ ਦੇ ਝਗੜਿਆਂ ਦੇ ਤਿੰਨ ਕੇਸ, ਪੈਸਿਆਂ ਦਾ ਲੈਣ ਦੇਣ ਵਾਲੇ 6 ਮਾਮਲੇ, ਜ਼ਮੀਨੀ ਝਗੜਿਆਂ ਦੇ 4 ਅਤੇ ਆਪਸੀ ਪਰਿਵਾਰਿਕ ਝਗੜਿਆਂ ਦੇ 12 ਕੇਸ, ਆਪਸੀ ਸਹਿਮਤੀ ਨਾਲ ਹੱਲ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਚ ਆਉਣ ਵਾਲੇ ਸਾਰੇ ਪ੍ਰਾਰਥੀਆਂ ਨੂੰ ਮਿਲ ਬੈਠ ਕੇ ਆਪਸੀ ਸਹਿਮਤੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਝਗੜਿਆਂ ਦੇ ਨਿਵਾਰਨ ਤੋਂ ਬਾਅਦ ਸਬੰਧੀ ਧੀਰਾਂ ਬਹੁਤ ਖੁਸ਼ ਹਨ ਅਤੇ ਲੋਕ ਵਿਧਾਇਕ ਡਾਕਟਰ ਸੋਹਲ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਸਾਲ 2022 ਤੋਂ ਹੁਣ ਤੱਕ ਝਗੜਿਆਂ ਦੇ 250 ਦੇ ਕਰੀਬ ਮਾਮਲੇ ਆਏ ਸਨ | ਜਿਨ੍ਹਾਂ ਵਿਚੋਂ ਅੱਧੇ ਤੋਂ ਜਿਆਦਾ ਮਾਮਲੇ ਸੁਲਝਾ ਲਏ ਗਏ ਹਨ |

ਪਿਛਲੀ ਖ਼ਬਰ ਕੋਰੋਨਾ ਦੇ 5 ਹੋਰ ਨਵੇਂ ਮਾਮਲੇ ਆਏ ਸਾਹਮਣੇ, ਲੋਕਾਂ 'ਚ ਭਾਰੀ ਡਰ ਤੇ ਸਹਿਮ <br/> ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ- ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।