ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵਲੋਂ ਪ੍ਰਾਪਤ ਹੋਏ ਆਦੇਸ਼ਾ 'ਤੇ ਕਾਰਵਾਈ ਕਰਦਿਆਂ ਹੋਇਆ ਐੱਸ. ਐੱਸ. ਪੀ. ਦੀਪਕ ਪਾਰੀਕ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਲਗਪਗ 27 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਨਵੇਂ ਅਲਾਟ ਹੋਏ ਪੁਲਿਸ ਸਟੇਸ਼ਨਾਂ 'ਤੇ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਮੁਲਾਜ਼ਮਾਂ ਦੀ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਥਾਣਾ ਗੋਇੰਦਵਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਇੰਚਾਰਜ ਸੀ. ਆਈ. ਏ. ਸਟਾਫ਼ ਤਰਨ ਤਾਰਨ ਲਗਾਇਆ ਗਿਆ ਹੈ | ਇਸੇ ਤਰ੍ਹਾਂ ਐੱਸ. ਆਈ. ਜਸਪਾਲ ਸਿੰਘ ਨੂੰ ਥਾਣਾ ਗੋਇੰਦਵਾਲ ਨੂੰ ਆਰਜ਼ੀ ਤੌਰ 'ਤੇ ਥਾਣਾ ਮੁਖੀ ਲਗਾਇਆ ਗਿਆ ਹੈ | ਐੱਸ. ਆਈ. ਬਲਬੀਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਐਡੀਸ਼ਨਲ ਥਾਣਾ ਮੁਖੀ ਖੇਮਕਰਨ, ਐੱਸ. ਆਈ. ਵਿਪਨ ਕੁਮਾਰ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਗੋਇੰਦਵਾਲ ਸਾਹਿਬ, ਐੱਸ. ਆਈ. ਸਾਹਿਬ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਐਡੀਸ਼ਨਲ ਐੱਸ. ਐੱਚ. ਓ. ਥਾਣਾ ਖਾਲੜਾ, ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਇੰਚਾਰਜ ਪੁਲਿਸ ਚੌਂਕੀ ਮਾਣੋਚਾਹਲ, ਏ. ਐੱਸ. ਆਈ. ਗੁਰਪ੍ਰੀਤ ਸਿੰਘ ਮੁਨਸ਼ੀ ਥਾਣਾ ਸਦਰ ਤਰਨ ਤਾਰਨ ਤੋਂ ਮੁੱਖ ਮੁਨਸ਼ੀ ਥਾਣਾ ਸਿਟੀ ਤਰਨ ਤਾਰਨ, ਹੌਲਦਾਰ ਦਿਲਬਾਗ ਸਿੰਘ ਮੁਨਸ਼ੀ ਥਾਣਾ ਸਿਟੀ ਤਰਨ ਤਾਰਨ ਨੂੰ ਨਾਈਬ ਰੀਡਰ ਐੱਸ. ਪੀ. (ਡੀ) ਤਰਨ ਤਾਰਨ, ਏ. ਐੱਸ. ਆਈ. ਸਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਭਿੱਖੀਵਿੰਡ, ਏ. ਐੱਸ. ਆਈ. ਪ੍ਰਮਜੀਤ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਸਿਟੀ ਪੱਟੀ, ਏ. ਐੱਸ. ਆਈ.ਗੁਰਦੇਵ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਰੀਡਰ ਡੀ. ਐੱਸ. ਪੀ. ਹੈੱਡਕੁਆਟਰ ਤਰਨ ਤਾਰਨ, ਏ. ਐੱਸ. ਆਈ. ਰੇਸ਼ਮ ਸਿੰਘ ਨੂੰ ਰੀਡਰ ਡੀ. ਐੱਸ. ਪੀ. ਹੈੱਡਕੁਆਟਰ ਤਰਨਤਾਰਨ ਤੋਂ ਥਾਣਾ ਖਾਲੜਾ, ਏ. ਐੱਸ. ਆਈ. ਹੀਰਾ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਗੋਇੰਦਵਾਲ ਤਰਨ ਤਾਰਨ, ਏ. ਐੱਸ. ਆਈ. ਨਿਸ਼ਾਨ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਸਿਟੀ ਗੋਇੰਦਵਾਲ ਸਾਹਿਬ, ਏ. ਐੱਸ. ਆਈ. ਬਲਜਿੰਦਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਆ ਗੋਇੰਦਵਾਲ ਸਾਹਿਬ, ਸਿਪਾਹੀ ਅਮਨਜੀਤ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਗੋਇੰਦਵਾਲ ਸਾਹਿਬ, ਏ. ਐੱਸ. ਆਈ. ਸੁਰਜੀਤ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਆ ਗੋਇੰਦਵਾਲ ਪੀ. ਸੀ. ਆਰ. ਪੈਟਰੋਲਿੰਗ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ, ਹੌਲਦਾਰ ਅਰਜਨ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਗੋਇੰਦਵਾਲ ਪੀ. ਸੀ. ਆਰ. ਪੈਟਰੋਲਿੰਗ ਸੈਂਟਰਲ ਜੇਲ੍ਹ ਗੋਇੰਦਵਾਲ, ਸਿਪਾਹੀ ਅਰਪਿੰਦਰਜੀਤ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਸਦਰ ਪੱਟੀ, ਸਿਪਾਹੀ ਹਰਜਿੰਦਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਥਾਣਾ ਸਰਹਾਲੀ, ਸਿਪਾਹੀ ਅਰਸ਼ਪ੍ਰਤਾਪ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਅਸਲਾ ਲਾਇਸੰਸ ਬ੍ਰਾਂਚ ਡੀ.ਪੀ.ਓ. ਤਰਨ ਤਾਰਨ, ਹੌਲਦਾਰ ਹਰਪ੍ਰੀਤ ਸਿੰਘ ਮੁਨਸ਼ੀ ਥਾਣਾ ਗੋਇੰਦਵਾਲ ਤੋਂ ਮੁਨਸ਼ੀ ਥਾਣਾ ਸਦਰ ਪੱਟੀ, ਹੌਲਦਾਰ ਗੁਰਨੈਬ ਸਿੰਘ ਮੁਨਸ਼ੀ ਥਾਣਾ ਸਦਰ ਪੱਟੀ ਨੂੰ ਮੁਨਸ਼ੀ ਥਾਣਾ ਵਲਟੋਹਾ, ਏ. ਐੱਸ. ਆਈ. ਗੁਰਨਾਮ ਸਿੰਘ ਮੁਨਸ਼ੀ ਥਾਣਾ ਵਲਟੋਹਾ ਨੂੰ ਮੁਨਸ਼ੀ ਥਾਣਾ ਗੋਇੰਦਵਾਲ, ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਮੁਨਸ਼ੀ ਥਾਣਾ ਹਰੀਕੇ, ਹੌਲਦਾਰ ਸੁਖਬੀਰ ਸਿੰਘ ਨੂੰ ਮੁਨਸ਼ੀ ਥਾਣਾ ਹਰੀਕੇ ਤੋਂ ਮੁਨਸ਼ੀ ਥਾਣਾ ਸਰਾਏ ਅਮਾਨਤ ਖਾਂ ਨਿਯੁਕਤ ਕੀਤਾ ਗਿਆ ਹੈ |