ਪੱਟੀ, 19 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਰਸਾਤ ਦੇ ਮੌਸਮ ਵਿਚ ਦਰਿਆ ਸਤਲੁਜ ਤੇ ਬਿਆਸ ਵਿਚ ਆਉਣ ਵਾਲੇ ਹੜ੍ਹ ਤੋਂ ਬਚਾਅ ਲਈ ਐੱਸ. ਡੀ. ਐੱਮ. ਪੱਟੀ ਕਰਨਵੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਾਜ਼ਰੀ ਭਰੀ | ਇਸ ਮੌਕੇ ਐੱਸ. ਡੀ. ਐੱਮ. ਪੱਟੀ ਕਰਨਵੀਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਪੱਟੀ ਅਧੀਨ ਹੜ੍ਹ ਪ੍ਰਭਾਵਿਤ 31 ਪਿੰਡਾਂ ਦੀ ਪਛਾਣ ਹੋ ਗਈ ਤੇ 18 ਪਿੰਡ ਅਤਿ ਨਾਜੁਕ ਕਰਾਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਪਿੰਡਾਂ ਦੀ ਸੂਚਨਾ ਦੇਣ ਲਈ ਤਹਿਸੀਲਦਾਰ ਪੱਟੀ ਦੇ ਦਫਤਰ ਵਿਖੇ ਫਲੱਡ ਕੰਟਰੋਲ ਰੂਮ ਬਣਾ ਦਿੱਤਾ ਗਿਆ ਹੈ | ਇਸ ਕੰਟਰੋਲ ਰੂਮ ਦਾ ਇੰਚਾਰਜ਼ ਤਹਿਸੀਲਦਾਰ ਪੱਟੀ ਨੂੰ ਲਗਾਇਆ ਗਿਆ ਹੈ ਅਤੇ ਬਾਕੀ ਸਟਾਫ਼ ਦੀ ਡਿਊਟੀ ਵੀ ਲਗਾਈ ਗਈ ਹੈ | ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀਆਂ ਟੀਮਾਂ 'ਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਟੀਮਾਂ ਵੀ ਤਿਆਰ ਕਰ ਦਿੱਤੀਆਂ ਗਈਆਂ ਹਨ | ਹੜ੍ਹਾਂ ਦੌਰਾਨ ਬਿਜਲੀ ਦੇ ਸ਼ਾਟ ਸਰਕਟ ਤੋਂ ਬਚਾਓ ਲਈ ਅਤੇ ਹੜ੍ਹ ਆਉਣ ਦੀ ਸੂਰਤ ਵਿਚ ਐਮਰਜੈਂਸੀ ਲਾਈਟਾਂ ਤੇ ਫਲੱਡ ਲਾਈਟਾਂ ਨੂੰ ਸਪਲਾਈ ਦੇਣ ਲਈ ਐਕਸੀਅਨ ਪੀ. ਐੱਸ. ਪੀ. ਸੀ. ਐੱਲ. ਪੱਟੀ ਪੁਖ਼ਤਾ ਪ੍ਰਬੰਧ ਕਰਨਗੇ | ਹੜ੍ਹਾਂ ਦੀ ਸਥਿਤੀ ਵਿਚ ਪਸ਼ੂਆਂ ਦੇ ਇਲਾਜ ਅਤੇ ਚਾਰੇ ਦੇ ਪ੍ਰਬੰਧ ਲਈ ਵੈਟਰਨਰੀ ਅਫ਼ਸਰ ਪੱਟੀ ਦੀ ਡਿਊਟੀ ਲਗਾਈ ਗਈ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਇਵੈਕੂਏਸ਼ਨ ਸੈਂਟਰ 'ਤੇ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਅਤੇ ਟਰੈਫਿਕ ਦਾ ਸੁਚਾਰੂ ਸੰਚਾਲਨ ਕਰਨ ਲਈ ਉਪ ਕਪਤਾਨ ਪੁਲਿਸ ਪੱਟੀ ਜਿੰਮੇਵਾਰ ਹੋਣਗੇ | ਇਸ ਮੌਕੇ ਉਪ ਮੰਡਲ ਅਫ਼ਸਰ ਪੱਟੀ ਵਲੋਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਹਦਾਇਤ ਕੀਤੀ ਗਈ ਕਿ ਹੜ੍ਹਾਂ ਦੀ ਸਥਿਤੀ ਦੌਰਾਨ ਤਹਿਸੀਲਦਾਰ ਪੱਟੀ ਓਵਰਆਲ ਇੰਚਾਰਜ਼ ਸਬ ਡਵਿਜਨ ਪੱਟੀ ਦੇ ਹੋਣਗੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੇ ਵਿਭਾਗਾਂ ਦੇ ਵਿਚ ਨੋਡਲ ਅਫਸਰ ਹੋਣਗੇ | ਉਨ੍ਹਾਂ ਦੱਸਿਆ ਕਿ ਫਲੱਡ ਸੀਜ਼ਨ ਦੌਰਾਨ ਸਮੂਹ ਅਧਿਕਾਰੀ ਆਪਣੇ ਆਪਣੇ ਹੈਡ ਕੁਆਰਟਰ 'ਤੇ ਹਾਜ਼ਰ ਰਹਿਣਗੇ ਅਤੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਹਦਾਇਤ ਕਰਨ ਕਿ ਉਹ ਵੀ ਆਪਣੇ ਹੈਡਕੁਆਰਟਰ 'ਤੇ ਹਾਜ਼ਰ ਰਹਿਣਗੇ ਅਤੇ ਮੋਬਾਈਲ ਹਰ ਸਮੇਂ ਚਾਲੂ ਰੱਖਣਗੇ | ਕੋਈ ਵੀ ਅਧਿਕਾਰੀ ਪੂਰਵ ਪ੍ਰਵਾਨਗੀ ਲਏ ਬਗੈਰ ਛੁੱਟੀ 'ਤੇ ਨਹੀਂ ਜਾਵੇਗਾ | ਇਸ ਮੌਕੇ ਰਿਤੂ ਕਪੂਰ ਨਾਇਬ ਤਹਿਸੀਲਦਾਰ ਹਰੀਕੇ, ਸੰਦੀਪ ਸਿੰਘ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਹਰੀਕੇ, ਹਰਜੀਤ ਸਿੰਘ ਵਧੀਕ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਹਰੀਕੇ, ਧਰਮਪਾਲ ਸਿੰਘ ਈ. ਓ. ਨਗਰ ਪੰਚਾਇਤ ਖੇਮਕਰਰ-ਭਿਖੀਵਿੰਡ, ਡਾ. ਨੀਤੂ ਐੱਸ. ਐੱਮ. ਓ. ਘਰਿਆਲਾ, ਡਾਕਟਰ ਤੇਜਵੀਰ ਸਿੰਘ ਰੰਧਾਵਾ ਸੀਨੀਅਰ ਵੈਟਰਨਰੀ ਅਫ਼ਸਰ ਪੱਟੀ, ਜੁਗਰਾਜ ਸਿੰਘ ਸੁਪਰਡੈਂਟ ਸੈਨੀਟੇਸ਼ਨ ਨਗਰ ਕੌਂਸਲ ਪੱਟੀ, ਰਾਜਬੀਰ ਸਿੰਘ ਬਾਗਬਾਨੀ ਵਿਭਾਗ ਪੱਟੀ, ਅਮਨਦੀਪ ਸਿੰਘ ਖੇਤੀਬਾੜੀ ਵਿਭਾਗ ਪੱਟੀ, ਸੁਖਦੀਪ ਸਿੰਘ ਮਾਰਕੀਟ ਕਮੇਟੀ ਪੱਟੀ, ਜਸਵਿੰਦਰ ਸਿੰਘ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸਰਬਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਬਲਵਿੰਦਰ ਸਿੰਘ ਰੇਂਜ ਅਫਸਰ ਪੱਟੀ, ਯੁਵਰਾਜ ਸਿੰਘ ਜੇ. ਈ. ਡਰੇਨੇਜ ਵਿਭਾਗ ਪੱਟੀ, ਹਰਦੇਵ ਸਿੰਘ ਸੀਨੀਅਰ ਸਹਾਇਕ ਸੀ.ਡੀ.ਪੀ.ਓ. ਦਫ਼ਤਰ ਪੱਟੀ, ਨਵਕਰਨਦੀਪ ਸਿੰਘ ਦਫ਼ਤਰ ਕਪਤਾਨ ਪੁਲਿਸ ਪੱਟੀ, ਵਿਨੋਦ ਕੁਮਾਰ ਪੀ. ਡਬਲਯੂ. ਡੀ. (ਬੀ ਐਂਡ ਆਰ) ਦਫ਼ਤਰ ਪੱਟੀ, ਸੁਖਵਿੰਦਰ ਸਿੰਘ ਸੇਟੈਨੋ, ਜਸਬੀਰ ਸਿੰਘ ਸੀ. ਡੀ. ਪੀ. ਓ. ਵਲਟੋਹਾ ਆਦਿ ਹਾਜ਼ਰ ਸਨ |