ਤਰਨ ਤਾਰਨ, 19 ਜੂਨ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ 'ਚ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ 5 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਕੇਂਦਰੀ ਜੇਲ੍ਹ ਗੋਇੰਦਵਾਲ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੀ ਵਾਰਡ ਨੰਬਰ-7 ਦੀ ਬੈਰਕ ਨੰਬਰ-1 ਵਿਚ ਬੰਦ ਹਵਾਲਾਤੀ ਸੁਨੀਲ ਕੁਮਾਰ ਪੁੱਤਰ ਮੱਖਣ ਸਿੰਘ ਵਾਸੀ ਗੋਨਸਲ ਵਾਸੀ ਬੰਗਾ ਪਾਸੋਂ ਇਕ ਟੱਚ ਸਕਰੀਨ ਫ਼ੋਨ ਸਮੇਤ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ | ਗੁਰਪ੍ਰੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਫਤਿਆਬਾਦ ਪਾਸੋਂ 1 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਪਿ੍ੰਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸੱੁਖੇਵਾਲ ਪਾਸੋਂ ਇਕ ਕੀਪੈਡ ਮੋਬਾਈਲ ਫ਼ੋਨ ਸਮੇਤ ਮੋਬਾਈਲ ਚਾਰਜ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਜੇਲ੍ਹ ਦੀ ਚੈਕਿੰਗ ਦੌਰਾਨ ਵਾਰਡ ਨੰਬਰ-3 ਦੀ ਬੈਰਕ ਨੰਬਰ-3 ਵਿਚ ਬੰਦ ਹਵਾਲਾਤੀ ਪ੍ਰਫੂਲ ਪ੍ਰਕਾਸ਼ ਸ਼ਰਮਾ ਪੁੱਤਰ ਪਦਮ ਸ਼ਰਮਾ ਵਾਸੀ ਦੇਹਰਾਦੂਨ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ ਇਕ ਕੀਪੈਡ ਮੋਬਾਈਲ ਫ਼ੋਨ ਸਮੇਤ ਸਿੰਮ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਵਿਚ ਚੈਕਿੰਦ ਦੌਰਾਨ ਵਾਰਡ ਨੰਬਰ-8 ਦੀ ਬੈਰਕ ਨੰਬਰ-6 ਵਿਚ ਬੰਦ ਹਵਾਲਾਤੀ ਅਤਵਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੀਆਂਵਿੰਡ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 1 ਟੱਚ ਮੋਬਾਈਲ ਫੋਨ ਸਮੇਤ ਸਿੰਮ ਬਰਾਮਦ ਹੋਇਆ ਹੈ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਬਾਰੀਕ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇਨ੍ਹਾਂ ਪਾਸ ਮੋਬਾਈਲ ਫ਼ੋਨ ਕਿਵੇਂ ਪਹੁੰਚੇ |