30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹਵਾਈ ਫਾਇਰ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 20-06-2025
ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖੇਮਕਰਨ ਦੀ ਪੁਲਿਸ ਨੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਸਮੇਤ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖੇਮਕਰਨ ਵਿਖੇ ਗੁਰਬੀਰ ਸਿੰਘ ਉਰਫ਼ ਗੋਰਾ ਪੁੱਤਰ ਪੰਜਾਬ ਸਿੰਘ ਵਾਸੀ ਮਹਿੰਦੀਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਜੂਨ ਨੂੰ ਉਹ ਰਾਤ ਸਮੇਂ ਆਪਣੇ ਪਰਿਵਾਰ ਖਾਣਾ ਖਾ ਕੇ ਅਰਾਮ ਕਰ ਰਿਹਾ ਸੀ ਕਿ ਰਾਤ ਸਾਢੇ 11 ਵਜੇ ਕਰੀਬ ਅਚਾਨਕ ਘਰ ਦੇ ਬਾਹਰ ਰੌਲਾ ਪੈਣ ਲੱਗ ਪਿਆ ਅਤੇ ਉਸਨੇ ਰੌਲਾ ਸੁਣ ਕੇ ਆਪਣੇ ਘਰ ਦੇ ਕੋਠੇ ਉਪਰ ਚੜਕੇ ਦੇਖਿਆ ਕਿ ਸਾਡੇ ਘਰ ਦੇ ਮੇਨ ਗੇਟ 'ਤੇ ਬਿਜਲੀ ਦਾ ਬਲੱਬ ਜੱਗ ਰਿਹਾ ਸੀ ਕਿ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਬੋਹੜ ਸਿੰਘ ਵਾਸੀ ਮਹਿੰਦੀਪੁਰ ਨੇ ਆਪਣੇ ਹੱਥ ਵਿਚ ਪਿਸਟਲ ਫ਼ੜਿਆ ਹੋਇਆ ਸੀ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਨੇ ਦਾਤਰ-ਸੋਟੇ ਫ਼ੜੇ ਹੋਏ ਸਨ ਅਤੇ ਸਾਡੇ ਘਰ ਦੇ ਮੇਨ ਗੇਟ ਨੂੰ ਦਾਤਰ ਮਾਰ ਰਹੇ ਸਨ | ਜਦ ਉਹ ਘਰ ਤੋੋਂ ਬਾਹਰ ਨਿਕਲਣ ਲੱਗਾ ਤਾਂ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੇ ਉਸਨੂੰ ਦੇਖਕੇ ਦਹਿਸ਼ਤ ਫਲਾਉਣ ਲਈ 2 ਹਵਾਈ ਫਾਇਰ ਕੀਤੇ | ਜਾਂਚ ਅਧਿਕਾਰੀ ਏ.ਐੱਸ.ਆਈ.ਹੀਰਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਪਿੰਡ ਛਾਪੜੀ ਸਾਹਿਬ ਵਿਖੇ ਹੋਏ ਮੁਕਾਬਲੇ 'ਚ ਇਕ ਜ਼ਖ਼ਮੀ, ਇਕ ਫਰਾਰ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।