30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਛਾਪੜੀ ਸਾਹਿਬ ਵਿਖੇ ਹੋਏ ਮੁਕਾਬਲੇ 'ਚ ਇਕ ਜ਼ਖ਼ਮੀ, ਇਕ ਫਰਾਰ

ਅਜੀਤ ਡੈਸਕ 20-06-2025
ਫਤਿਆਬਾਦ, 19 ਜੂਨ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ 'ਚ ਪੈਂਦੇ ਪਿੰਡ ਛਾਪੜੀ ਸਾਹਿਬ ਦੇ ਪੁੱਲ 'ਤੇ ਹੋਈ ਮੁਠਭੇੜ ਵਿਚ ਪੁਲਿਸ ਦੀ ਗੋਲੀ ਨਾਲ ਇਕ ਜ਼ਖ਼ਮੀ ਹੋ ਗਿਆ, ਜਦੋਂਕਿ ਇਕ ਭੱਜਣ ਵਿਚ ਸਫ਼ਲ ਹੋ ਗਿਆ ਅਤੇ ਤੀਜੇ ਨੂੰ ਪੁਲਿਸ ਦੇ ਜਵਾਨਾਂ ਵਲੋਂ ਪਿੱਛਾ ਕਰਕੇ ਕਾਬੂ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਗੋਇੰਦਵਾਲ ਸਾਹਿਬ ਦੀ ਐੱਸ.ਐੱਚ.ਓ. ਬਲਜੀਤ ਕੌਰ ਨੇ ਦੱਸਿਆ ਕਿ ਦਰਿਆ ਤੋਂ ਪਾਰੋਂ ਥਾਣਾ ਲੋਹੀਆਂ ਦੇ ਐੱਸ.ਐੱਚ.ਓ. ਲਾਭ ਸਿੰਘ ਨੇ ਵਾਇਰਲੈਸ 'ਤੇ ਇਤਲਾਹ ਦਿੱਤੀ ਕਿ ਤਿੰਨ ਵਿਅਕਤੀ, ਜੋ ਕਿ ਜਲੰਧਰ ਵਾਲੇ ਪਾਸਿਓਾ ਕਿਸੇ ਤੋਂ ਫਿਰੌਤੀ ਦੀ ਮੰਗ ਕਰ ਰਹੇ ਸਨ, ਜਿਸ ਦੀ ਪੁਲਿਸ ਨੂੰ ਭਿਣਕ ਪੈਣ 'ਤੇ ਪੁਲਿਸ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਜੋ ਦਰਿਆ ਪਾਰ ਕਰਕੇ ਫਤਿਆਬਾਦ ਤੋਂ ਚੋਹਲਾ ਸਾਹਿਬ ਵਾਲੀ ਸੜਕ ਦੇ ਨਾਲ ਪੈਂਦੀ ਨਹਿਰ ਵਾਲੀ ਸੜਕ ਵੱਲ ਨਿਕਲ ਗਏ, ਜਿਨ੍ਹਾਂ ਦਾ ਪੁਲਿਸ ਪਾਰਟੀ ਵਲੋਂ ਪਿੱਛਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਫੌਰਨ ਕਾਰਵਾਈ ਕਰਦਿਆਂ ਅੱਗੇ ਜਾ ਕੇ ਛਾਪੜੀ ਸਾਹਿਬ ਵਾਲੇ ਪੁਲ 'ਤੇ ਪੁਲਿਸ ਨੇ ਉਨ੍ਹਾਂ ਵਿਅਕਤੀਆਂ ਨੂੰ ਘੇਰਾ ਪਾ ਲਿਆ, ਜਿਨ੍ਹਾਂ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਨਾਲ ਪਿੰਡ ਛਾਪੜੀ ਸਾਹਿਬ ਦੇ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ, ਜਿਸ ਦੀ ਖੱਬੀ ਬਾਂਹ ਵਿਚ ਗੋਲੀ ਲੱਗੀ, ਉਹ ਜਖਮੀ ਹੋ ਗਿਆ, ਜਿਸ ਨੂੰ ਕਾਬੂ ਕਰ ਲਿਆ ਗਿਆ, ਜਦੋਂਕਿ ਹਰਮਨ ਸਿੰਘ ਉਰਫ ਹਮੂ ਫਰਾਰ ਹੋ ਗਿਆ | ਜਦੋਂਕਿ ਤੀਜੇ ਮਨਪ੍ਰੀਤ ਸਿੰਘ ਮਨੀ ਪੁੱਤਰ ਪਾਲ ਸਿੰਘ ਵਾਸੀ ਖਵਾਸਪੁਰ ਨੂੰ ਪੁਲਿਸ ਪਾਰਟੀ ਵਲੋਂ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ | ਇਸ ਮੌਕੇ 'ਤੇ ਥਾਣਾ ਲੋਹੀਆ ਦੇ ਐੱਸ.ਐੱਚ.ਓ. ਲਾਭ ਸਿੰਘ ਦੇ ਬਿਆਨਾਂ 'ਤੇ ਤਿੰਨਾਂ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਐ?ਸ.ਐ?ਚ.ਓ. ਬਲਜੀਤ ਕੌਰ ਨੇ ਜ਼ਖ਼ਮੀ ਗੁਰਸੇਵਕ ਸਿੰਘ ਨੂੰ ਖਡੂਰ ਸਾਹਿਬ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 23 ਨੂੰ ਅਗਲੀ ਖ਼ਬਰ ਹਵਾਈ ਫਾਇਰ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।