30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੈਲੀ 'ਚ ਮਿੱਟੀ ਸੁੱਟਣ ਨੂੰ ਲੈ ਕੇ ਔਰਤ ਦੇ ਮਾਰੀਆਂ ਸੱਟਾਂ, ਕੇਸ ਦਰਜ

ਅਜੀਤ ਡੈਸਕ 20-06-2025
ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪੈਲੀ ਵਿਚ ਮਿੱਟੀ ਸੁੱਟਣ ਨੂੰ ਲੈ ਕੇ ਤਿੰਨ ਵਿਅਕਤੀਆਂ ਵਲੋਂ ਹਥਿਆਰਾਂ ਨਾਲ ਲੈਸ ਹੋ ਕੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਭਿੱਖੀਵਿੰਡ ਵਿਖੇ ਰਾਜਬੀਰ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਪਿੰਡ ਦਰਾਜਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਗੁਆਂਢੀ ਕੁਲਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਦਰਾਜਕੇ ਦੀ ਜ਼ਮੀਨ ਨਾਲ ਸਾਡੀ ਜ਼ਮੀਨ ਦੀ ਸਾਂਝੀ ਵੱਟ ਹੈ | 20 ਮਈ ਨੂੰ ਕੁਲਦੀਪ ਸਿੰਘ ਸਾਡੀ ਸਾਂਝੀ ਵੱਟ 'ਤੇ ਟਰੈਕਟਰ ਨਾਲ ਮਿੱਟੀ ਲਗਾ ਰਿਹਾ ਸੀ, ਜਿਸਨੂੰ ਉਸਦੇ ਪਤੀ ਨੇ ਕਿਹਾ ਕਿ ਸਾਡੀ ਪੈਲੀ ਵਿਚ ਮਿਟੀ ਨਾ ਸੁੱਟ ਤਾਂ ਕੁਲਦੀਪ ਸਿੰਘ ਨੇ ਆਪਣੇ ਪਿਤਾ ਦਲਬੀਰ ਸਿੰਘ ਪੁੱਤਰ ਬੰਤਾ ਸਿੰਘ ਅਤੇ ਰਾਜਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀਅਨ ਦਰਾਜਕੇ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾ ਲਿਆ ਅਤੇ ਉਸਨੂੰ ਵਾਲਾਂ ਤਾ ਫ਼ੜ ਕੇ ਆਪਣੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰੀਆਂ ਅਤੇ ਠੁੱਡੇ ਮਾਰੇ | ਉਸਦੇ ਲੜਕੇ ਤੇ ਪਤੀ ਦੇ ਪਿੱਛੇ ਵੀ ਰਾਡ ਲੈ ਕੇ ਭੱਜੇ | ਉਸਦੇ ਲੜਕੇ ਵਲੋਂ ਉਸ ਨੂੰ ਸਿਵਲ ਹਸਪਤਾਲ ਸੁਰਸਿੰਘ ਵਿਖੇ ਦਾਖ਼ਲ ਕਰਵਾਇਆ | ਜਾਂਚ ਅਧਿਕਾਰੀ ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਗੁਰਬਚਨ ਸਿੰਘ ਦੀ ਮੌਤ 'ਤੇ 'ਆਪ' ਵਰਕਰਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 23 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।