ਝਬਾਲ, 19 ਜੂਨ (ਸਰਬਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਦੇ ਪਿਤਾ ਗੁਰਬਚਨ ਸਿੰਘ ਜਿਨ੍ਹਾਂ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਜਾਣ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਸਲਵਿੰਦਰ ਸਿੰਘ ਪੱਧਰੀ, ਸਰਪੰਚ ਪਰਮਜੀਤ ਸਿੰਘ ਝਾਮਕੇ ਖੁਰਦ, ਸਰਪੰਚ ਬਲਜਿੰਦਰ ਸਿੰਘ ਝਾਮਕੇ ਕਲਾਂ, ਸਰਪੰਚ ਗੁਰਸੇਵਕ ਸਿੰਘ ਮੂਸੇ, ਸਰਪੰਚ ਕਰਨੈਲ ਸਿੰਘ, ਪ੍ਰਧਾਨ ਮੰਗਤ ਸਿੰਘ, ਭਗਵੰਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਚੱਕ ਸਿਕੰਦਰ ਅਤੇ ਹੋਰ 'ਆਪ' ਪਾਰਟੀ ਵਰਕਰਾਂ ਨੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨਾਲ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਗੁਰਬਚਨ ਸਿੰਘ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ |