ਤਰਨ ਤਾਰਨ, 19 ਜੂਨ (ਪਰਮਜੀਤ ਜੋਸ਼ੀ)-ਸਵ. ਅਰਜਨ ਪਹਿਲਵਾਨ ਦੀ ਯਾਦ ਵਿਚ ਪਹਿਲਾਂ ਛਿੰਝ ਮੇਲਾ ਖ਼ਾਲਸਾ ਕਾਲਜ ਤਰਨ ਤਾਰਨ ਦੀ ਗਰਾਊਾਡ ਵਿਖੇ ਕਰਵਾਇਆ ਗਿਆ | ਇਸ ਛਿੰਝ ਮੇਲੇ ਦੌਰਾਨ ਅਖਾੜਾ ਸ਼ੇਰੋਂ, ਨਵਾਂ ਪਿੰਡ ਅਕਾਲੀਆਂ, ਪੱਟੀ, ਖੈਰਦੀ, ਕਾਲੇ ਸੰਘੇ, ਹੁਸ਼ਿਆਰਪੁਰ, ਭਕਨਾ, ਪੱਖੋਕੇ, ਬਾਬਾ ਫਲਾਹੀ ਤੇ ਮਾਮੂਪੁਰ ਆਦਿ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਕੁਸ਼ਤੀ ਦੀ ਸ਼ੁਰੂਆਤ ਪਹਿਲਵਾਨਾਂ ਨਾਲ ਮੁਲਾਕਾਤ ਸੀਨੀਅਰ ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ ਵਲੋਂ ਕਰਨ ਉਪਰੰਤ ਕੀਤੀ ਗਈ | ਇਸ ਮੌਕੇ ਇਹ ਪਹਿਲਾਂ ਛਿੰਝ ਮੇਲਾ ਭਰ ਜਵਾਨੀ ਵਿਚ ਤੁਰ ਗਏ ਤਰਨ ਤਾਰਨ ਇਲਾਕੇ ਦੇ ਪੰਜਾਬ ਪ੍ਰਸਿੱਧ ਸਵਰਗੀ ਅਰਜਨ ਪਹਿਲਵਾਨ ਨੂੰ ਸਮਰਪਿਤ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਰਜਨ ਪਹਿਲਵਾਨ ਇਕ ਨਾਮੀ ਪਹਿਲਵਾਨ ਸੀ ਅਤੇ ਵਧੀਆ ਸੁਭਾਅ ਦਾ ਨੌਜਵਾਨ ਸੀ, ਪਰ ਭਰ ਜਵਾਨੀ ਵਿਚ ਉਸਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ ਅਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ | ਮੇਲੇ ਦੌਰਾਨ ਪਹੁੰਚੇ ਅਰਜਨ ਪਹਿਲਵਾਨ ਦੇ ਪਿਤਾ ਨਿਰਮਲ ਪਹਿਲਵਾਨ ਅਤੇ ਪਰਿਵਾਰਕ ਮੈਂਬਰ ਪਹੁੰਚੇ, ਜਿਨ੍ਹਾਂ ਵਲੋਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ | ਝੰਡੀ ਦੀ ਕੁਸ਼ਤੀ ਪਿ੍ਤਪਾਲ ਪਹਿਲਵਾਨ ਫਗਵਾੜਾ ਪੰਜਾਬ ਕੇਸਰੀ ਅਤੇ ਅਦਰਸ਼ ਪਹਿਲਵਾਨ ਮੱਧ ਪ੍ਰਦੇਸ਼ ਵਿਚ ਕਰਵਾਈ ਗਈ | ਮੇਲੇ ਦੌਰਾਨ ਵਿਸ਼ੇਸ਼ ਸਹਿਯੋਗ ਆਈ.ਜੀ. ਪ੍ਰਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ, ਐਨਥਨੀ ਪਹਿਲਵਾਨ, ਨਿਸ਼ਾਨ ਸ਼ੇਰੋਂ ਕੋਚ, ਐਡਵੋਕੇਟ ਰਣਜੀਤ ਚੀਮਾ ਕੋਚ, ਡੀ. ਐੱਸ. ਪੀ. ਹਰਪ੍ਰੀਤ ਸਿੰਘ, ਲੈਹਿੰਬਰ ਪਹਿਲਵਾਨ, ਨਿਰਮਲ ਸਿੰਘ ਪਹਿਲਵਾਨ, ਬੱਬੂ ਬੈਂਕਾ, ਸੁਰਪ੍ਰੀਤ ਯੂ. ਐੱਸ. ਏ. ਬਾਊ ਪਹਿਲਵਾਨ ਬੈਂਕਾ, ਹਰਪਾਲ ਪਹਿਲਵਾਨ ਕੁਸ਼ਤੀ ਸੰਸਥਾ ਮੀਤ ਪ੍ਰਧਾਨ ਤਰਨ ਤਾਰਨ, ਕਿਰਨਜੀਤ ਸਿੰਘ ਮਿੱਠਾ ਕਾਂਗਰਸ ਕਿਸਾਨ ਵਿੰਗ ਪੰਜਾਬ ਪ੍ਰਧਾਨ ਦਾ ਰਿਹਾ |