20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸ਼ਰਾਬ ਦੇ ਠੇਕੇ 'ਚੋਂ ਲੱਖਾਂ ਦੀ ਸ਼ਰਾਬ ਤੇ ਨਕਦੀ ਚੋਰੀ <br/>

ਅਜੀਤ ਡੈਸਕ 22-06-2025
ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 ਪਿੰਡ ਜੌਣੇਕੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਲੱਖਾਂ ਦੀ ਸ਼ਰਾਬ ਅਤੇ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਤਲ ਐਂਡ ਕੰਪਨੀ ਦੇ ਸ਼ਰਾਬ ਠੇਕੇਦਾਰ ਲਵਲੀ ਕੁਮਾਰ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਠੇਕੇ ਦਾ ਕਰਿੰਦਾ ਮੋਹਿਤ ਕੁਮਾਰ ਬੀਤੀ ਰਾਤ ਸਾਢੇ 10 ਵਜੇ ਦੇ ਕਰੀਬ ਠੇਕਾ ਬੰਦ ਕਰਕੇ ਚਲਾ ਗਿਆ ਤੇ ਜਦ ਸਵੇਰੇ 8 ਵਜੇ ਦੇ ਕਰੀਬ ਆ ਕੇ ਦੇਖਿਆ ਤਾਂ ਠੇਕੇ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਠੇਕੇ ਵਿਚ ਪਈ ਸ਼ਰਾਬ ਵਿਚੋਂ 3 ਲੱਖ 30 ਹਜ਼ਾਰ ਰੁਪਏ ਦੀ ਸ਼ਰਾਬ ਅਤੇ ਗੱਲੇ ਵਿਚ ਪਈ 4 ਹਜ਼ਾਰ ਰੁਪਏ ਦੀ ਨਕਦੀ ਚੋਰ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਨਜ਼ਦੀਕ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਚੋਰੀ ਦੀ ਘਟਨਾ ਕੈਦ ਹੋਈ ਹੈ ਕਿ ਇੱਕ ਬਲੈਰੋ ਕੈਂਪਰ ਗੱਡੀ ਰਾਤ 2 ਵਜੇ ਦੇ ਕਰੀਬ ਆਉਂਦੀ ਹੈ, ਜਿਸ ਵਿਚੋਂ 3-4 ਵਿਅਕਤੀ ਉਤਰਦੇ ਹਨ, ਜੋ ਸਾਰੀ ਘਟਨਾ ਨੂੰ ਅੰਜਾਮ ਦਿੰਦੇ ਹਨ | ਠੇਕੇਦਾਰਾਂ ਵਲੋਂ ਇਸ ਚੋਰੀ ਸੰਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਥਾਣਾ ਚੋਹਲਾ ਸਿੰਘ ਦੇ ਏ.ਐੱਸ.ਆਈ.ਹਰਦੀਪ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ |

ਪਿਛਲੀ ਖ਼ਬਰ ਝਬਾਲ ਪੁਲਿਸ ਵਲੋਂ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਮੰਗਣ ਵਾਲੇ 2 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਦੀ ਸਿਹਤ ਵਿਗੜਣ ਕਾਰਨ ਮੌਤ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।