20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਜ਼ਡਮ ਸਕੂਲ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)- ਵਿਜ਼ਡਮ ਸਕੂਲ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਜਸ਼ਨ ਵਿਚ ਸਕੂਲ ਦੇ ਵਿਹੜੇ ਵਿਚ ਇਕ ਤਾਜ਼ਗੀ ਭਰਪੂਰ ਯੋਗਾ ਕੈਂਪ ਲਗਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ ਵਿਚ ਸਿਹਤ, ਧਿਆਨ ਅਤੇ ਅੰਦਰੂਨੀ ਸ਼ਾਂਤੀ ਦੀ ਮਹੱਤਤਾ ਨੂੰ ਉਤਸ਼ਾਹਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹਜਨਕ ਭਾਗੀਦਾਰੀ ਵਿਖਾਈ, ਜਿਨ੍ਹਾਂ ਨੇ ਇਕ ਪੇਸ਼ੇਵਰ ਇੰਸਟ੍ਰਕਟਰ ਦੀ ਅਗਵਾਈ ਹੇਠ ਵੱਖ-ਵੱਖ ਯੋਗਾ ਆਸਣ ਸਰਗਰਮੀ ਨਾਲ ਕੀਤੇ | ਇਸ ਪ੍ਰੋਗਰਾਮ ਨੂੰ ਪਿ੍ੰਸੀਪਲ ਗੁਰਪ੍ਰੀਤ ਜੌਹਲ, ਪ੍ਰਬੰਧਕ ਸ਼ਵੇਤਾ ਸਹਿਗਲ ਅਤੇ ਡਾਇਰੈਕਟਰ ਅੰਮਿ੍ਤ ਖੇੜਾ ਦੀ ਮੌਜੂਦਗੀ ਨੇ ਨਿਵਾਜਿਆ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਕ ਸਿਹਤਮੰਦ, ਸਰਗਰਮ ਅਤੇ ਸੰਤੁਲਿਤ ਜੀਵਨ ਜੀਉਣ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਰੁਟੀਨ ਵਿਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ | ਯੋਗਾ ਕੈਂਪ ਇਕ ਬਹੁਤ ਵੱਡੀ ਸਫਲਤਾ ਸੀ, ਇਸ ਵਿਸ਼ਵ ਪੱਧਰ ਮਾਨਤਾ ਪ੍ਰਾਪਤ ਦਿਨ 'ਤੇ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸਦਭਾਵਨਾ ਦਾ ਸੰਦੇਸ਼ ਫੈਲਾਇਆ |
ਪਿਛਲੀ ਖ਼ਬਰ ਤਰਨ ਤਾਰਨ ਦੇ ਨੌਜਵਾਨ ਹਰਪ੍ਰੀਤ ਸਿੰਘ ਦੀ ਕੰਢੀ ਨਹਿਰ 'ਚ ਡੁੱਬਣ ਨਾਲ ਮੌਤ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।