20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮਰਹਾਣਾ ਦੇ ਨੌਜਵਾਨਾਂ ਵਲੋਂ ਗ੍ਰੰਥੀ ਭਾਈ ਜੋਗਾ ਸਿੰਘ ਦਾ ਮੋਟਰਸਾਈਕਲ ਨਾਲ ਸਨਮਾਨ

ਅਜੀਤ ਡੈਸਕ 22-06-2025
ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਮਰਹਾਣਾ ਦੇ ਨੌਜਵਾਨਾਂ ਵਲੋਂ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਦੇ ਹੈੱਡ ਗ੍ਰੰਥੀ ਭਾਈ ਜੋਗਾ ਸਿੰਘ ਦਾ ਪਲਟੀਨਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ | ਇਹ ਸਨਮਾਨ ਕਰਨ ਮੌਕੇ ਨੌਜਵਾਨਾਂ ਨੇ ਕਿਹਾ ਕਿ ਭਾਈ ਜੋਗਾ ਸਿੰਘ ਬਹੁਤ ਵਧੀਆ ਸ਼ਖਸ਼ੀਅਤ ਹਨ, ਜਿਨਾਂ ਨੇ ਪ੍ਰਚਾਰਕ ਦਾ ਕੋਰਸ ਕਰਨ ਤੋਂ ਬਾਅਦ ਲਗਾਤਾਰ ਸੈਂਟਰਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਆਪਣੀਆਂ ਸੇਵਾਵਾਂ ਬਹੁਤ ਇਮਾਨਦਾਰੀ ਅਤੇ ਤਨ ਦੇਹੀ ਦੇ ਨਾਲ ਨਿਭਾਈਆਂ | ਇਨ੍ਹਾਂ ਨੇ ਪਿਤਾ ਬਾਬਾ ਮਹਿੰਦਰ ਸਿੰਘ ਤੋਂ ਮਿਲੀ ਗੁੜਤੀ ਨੂੰ ਜੀਵਨ ਦੇ ਵਿਚ ਅਪਣਾਉਂਦੇ ਹੋਇਆ ਇਮਾਨਦਾਰੀ ਦਾ ਪੱਲਾ ਕਦੇ ਛੱਡਿਆ ਨਹੀਂ | ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸ਼ਹੀਦ ਪਿੰਡ ਮਰਹਾਣਾ ਵਿਖੇ ਇਨ੍ਹਾਂ ਦੇ ਪਿਤਾ ਨੇ ਲੰਮਾ ਸਮਾਂ ਬਤੌਰ ਹੈੱਡ ਗ੍ਰੰਥੀ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ | ਇਸ ਸਮੇਂ ਭਾਈ ਜੋਗਾ ਸਿੰਘ ਗੁਰਦੁਆਰਾ ਰਾਠੀਕੇ ਸਾਹਿਬ ਪਿੰਡ ਮਰਹਾਣਾ ਵਿਖੇ ਵਰਤਮਾਨ ਸਮੇਂ ਬਤੌਰ ਹੈੱਡ ਗ੍ਰੰਥੀ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਨਗਰ ਦੇ ਨੌਜਵਾਨਾਂ ਨੇ ਉਨ੍ਹਾਂ ਦੀ ਸੇਵਾ ਲਗਨ ਅਤੇ ਕੌਮੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਇਆਂ ਉਨ੍ਹਾਂ ਨੂੰ ਪਲਟੀਨਾ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ | ਇਸ ਮੌਕੇ ਭਾਈ ਜੋਗਾ ਸਿੰਘ ਵਲੋਂ ਦੇਸ਼-ਵਿਦੇਸ਼ ਵਿਚ ਵੱਸ ਰਹੇ ਨਗਰ ਮਰਹਾਣਾ ਦੇ ਨੌਜਵਾਨਾਂ ਅਤੇ ਸਮੂਹ ਨਗਰ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਨੌਜਵਾਨ ਨਸ਼ੇ ਛੱਡ ਕੇ ਖੇਡਾਂ ਪ੍ਰਤੀ ਪ੍ਰੇਰਿਤ ਹੋਣ-ਸੰਘਾ ਅਗਲੀ ਖ਼ਬਰ ਪਿੰਡ ਦੇਲਾਂਵਾਲ ਦੇ 6 ਪਰਿਵਾਰ ਮੰਨਾ ਮੀਆਂਵਿੰਡ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।