ਖੇਮਕਰਨ, 21 ਜੂਨ (ਰਾਕੇਸ਼ ਕੁਮਾਰ ਬਿੱਲਾ)-ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਬੀ.ਐੱਸ.ਐੱਫ਼ ਦੀ 148 ਬਟਾਲੀਅਨ ਦੇ ਖੇਮਕਰਨ ਸਥਿੱਤ ਹੈੱਡ ਕੁਆਟਰ ਵਿਖੇ ਯੋਗਾ ਕੈਂਪ ਲਗਾਇਆ ਗਿਆ | ਜਿਸ ਵਿਚ ਬਟਾਲੀਅਨ ਦੇ ਸਮੂਹ ਜਵਾਨਾਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ | ਯੋਗ ਕੈਂਪ 'ਚ ਉਚੇਚੇ ਤੌਰ 'ਤੇ ਬਟਾਲੀਅਨ ਦੇ ਕਮਾਡੈਂਟ ਸ਼ੈਲੰਦਰ ਕੁਮਾਰ ਸਿੰਘ ਸ਼ਾਮਿਲ ਹੋਏ, ਜਿੰਨਾਂ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਹਰ ਉੱਮਰ ਦੇ ਲੋਕਾਂ ਲਈ ਲਾਭਦਾਇਕ ਹੈ, ਇਸ ਲਈ ਸਾਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ | ਇਸ ਨਾਲ ਜਿੱਥੇ ਸਰੀਰ 'ਚ ਲਚਕੀਲਾਪਨ ਵੱਧਦਾ ਹੈ, ਉੱਥੇ ਸਰੀਰ ਤੰਦਰੁਸਤ ਰਹਿੰਦਾ ਹੈ | ਯੋਗਾ ਨਾਲ ਸਰੀਰ ਦੇ ਜੋੜ ਠੀਕ ਰਹਿੰਦੇ ਹਨ, ਉਨ੍ਹਾਂ ਦੱਸਿਆ ਕਿ ਯੋਗ ਦੀ ਸ਼ੁਰੂਆਤ ਤਕਰੀਬਨ ਪੰਜ ਸਾਲ ਪਹਿਲਾਂ ਤੋਂ ਭਾਰਤ 'ਚ ਹੋਈ ਸੀ, ਪਰ ਪਿਛਲੇ ਸਮੇਂ ਤੋਂ ਯੋਗ ਵਿਸ਼ਵ 'ਚ ਲੋਕਪਿ੍ਯਤਾ ਹੁੰਦਾ ਜਾ ਰਿਹਾ ਹੈ, ਇਸ ਲਈ ਹੁਣ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ | ਬਟਾਲੀਅਨ ਕਮਾਡੈਂਟ ਨੇ ਬਟਾਲੀਅਨ ਦੇ ਜਵਾਨਾਂ ਨੂੰ ਯੋਗਾ ਦੇ ਗੁਣਾਂ ਬਾਰੇ ਤਰਤੀਬਵਾਰ ਦੱਸਿਆ | ਇਸ ਯੋਗ ਕੈਂਪ ਵਿਚ ਬੀ.ਐੱਸ.ਐੱਫ਼ ਦੇ ਜਵਾਨਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ |