18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਿਸਾਈਲਮੈਨ ਤੇ ਸਾਬਕਾ ਰਾਸ਼ਟਰਪਤੀ ਡਾ. ਕਲਾਮ ਦਾ ਵਿਦਿਆਰਥੀਆਂ ਨੇ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 17-10-2025
ਤਰਨ ਤਾਰਨ, 16 ਅਕਤੂਬਰ (ਇਕਬਾਲ ਸਿੰਘ ਸੋਢੀ)- ਐੱਨ.ਜੀ.ਓ 'ਕਲਾ ਸੁਮਨ' ਦੀ ਸਟੂਡੈਂਟ ਯੂਨਿਟ ਆਰਟਿਸਟ ਐਸੋਸੀਏਸ਼ਨ ਆਫ ਸਟੂਡੈਂਟਸ ਐਂਡ ਟੀਚਰਸ ਵਲੋਂ ਅੰਤਰ ਰਾਸ਼ਟਰੀ ਸਟੂਡੈਂਟਸ ਦਿਵਸ ਨੂੰ ਸਮਰਪਿਤ ਕਰਦਿਆਂ ਦੇਸ਼ ਦੇ ਮਿਸਾਈਲਮੈਨ ਤੇ ਸਾਬਕਾ ਰਾਸ਼ਟ੍ਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਦਿਹਾੜਾ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੇ ਧੂਮਧਾਮ ਨਾਲ ਸੰਪੰਨ ਹੋ ਗਿਆ | ਜਿਸ ਵਿਚ ਵਿਦਿਆਰਥੀਆਂ ਵਿਚਾਲੇ ਲੋਕ ਗੀਤ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟਸ ਵੰਡਦਿਆਂ ਕੈਨੇਡਾ ਤੋਂ ਆਏ ਭਾਰਤ ਦੇ ਇਸਰੋ ਦੇ ਸਾਇੰਸਟਿਸਟ ਅਤੇ ਇਸੇ ਸਕੂਲ ਦੇ ਵਿਦਿਆਰਥੀ ਡਾ. ਅਰਵਿੰਦ ਸੂਦ ਨੇ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ 'ਬੇਹਦ ਗਰੀਬੀ ਦੇ ਦਿਨ ਹੋਣ ਦੇ ਬਾਵਜੂਦ ਕਲਾਮ ਨੇ ਹਾਰ ਨਹਾੀਂ ਮੰਨੀ | ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਪਧਾਰੇ ਨੂਰਦਰਸ਼ਨ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਜਨਰਲ ਡਾ. ਓਮ ਗੌਰੀਦੱਤ ਸ਼ਰਮਾ ਨੇ ਐੱਨ.ਜੀ.ਓ. ਕਲਾ ਸੁਮਨ ਦੀ ਯੂਨਿਟ-ਆਰਟਿਸਟ ਐਸੋਸੀਏਸ਼ਨ ਆਫ ਸਟੂਡੈਂਟਸ ਐਂਡ ਟੀਚਰਸ ਦੀ ਪ੍ਰਸ਼ੰਸਾਂ ਕੀਤੀ | ਇਸ ਤੋਂ ਬਾਅਦ ਕਲਾ ਸੁਮਨ ਵਲੋਂ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਸਣੇ ਸਕੂਲ ਦੇ ਪਿ੍ਸੀਪਲ ਰਾਜਿੰਦਰ ਸ਼ਰਮਾ ਅਤੇ ਈਵਨਿੰਗ ਸ਼ਿਫਟ ਇੰਚਾਰਜ ਹਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਮਹਿਮਾਨਾਂ ਦਾ ਸੁਆਗਤ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਵਲੋਂ ਅਤੇ ਧੰੰਨਵਾਦ ਸਕੂਲ ਪਿ੍ੰਸੀਪਲ ਰਾਜਿੰਦਰ ਕੁਮਾਰ ਸ਼ਰਮਾ ਨੇ ਕੀਤਾ | ਪ੍ਰੋਗਰਾਮ ਵਿਚ ਮਿਸ ਪਿੰਕੀ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਕਾਜਲ ਸ਼ਰਮਾ ਅਤੇ ਮੌਰਨਿੰਗ ਤੇ ਈਵਨਿੰਗ ਸ਼ਿਫਟਾਂ ਦੇ ਸਟਾਫ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਮਾਝਾ ਪਬਲਿਕ ਸਕੂਲ ਪਰਿਵਾਰ ਵਲੋਂ ਦੀਵਾਲੀ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕਾਦਮਿਕ ਐਂਡ ਸਪੋਰਟਸ ਤਰਨ ਤਾਰਨ ਵਿਖੇ ਵਿਸ਼ਵ ਭੋਜਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।