ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)ਤਰਨ ਤਾਰਨ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਜ਼ਿਮਨੀ ਚੋਣ ਨੂੰ ਇਕ ਸੰਕਲਪ ਵਿਸ਼ਾਲ ਰੈਲੀ ਕਰਵਾਈ ਗਈ | ਇਸ ਰੈਲੀ ਵਿਚ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਭਾਜਪਾ ਵਰਕਰਾਂ ਨੇ ਜੁੜੇ ਵਿਸ਼ਾਲ ਨੂੰ ਇਕੱਠ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਅਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਸੱਤਾ 'ਤੇ ਲਗਾਤਾਰ ਤਿੰਨ ਵਾਰ ਬਿਰਾਜਮਾਨ ਹੋਈ ਕੇਂਦਰ ਦੀ ਭਾਜਪਾ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਉਣ ਦਾ ਸੁਪਨੇ ਨੂੰ ਦੁਨੀਆਂ ਸਾਹਮਣੇ ਸਾਕਾਰ ਕਰਕੇ ਦਿਖਾਇਆ ਹੈ, ਜਿਸ ਨਾਲ ਦੇਸ਼ ਸਰਵਪੱਖੀ ਵਿਕਾਸ, ਉੱਨਤੀ, ਤਰੱਕੀ, ਸੁਰੱਖਿਆ ਅਤੇ ਖੁਸ਼ਹਾਲੀ ਦੇ ਰਾਹ 'ਤੇ ਆਇਆ ਹੈ ਤਾਂ ਹੀ ਦੇਸ਼ ਅੰਦਰ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਅਤੇ ਪ੍ਰਭਾਵਿਤ ਹਨ | ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਵੀ ਸੁਖਾਵਾਂ ਮਾਹੌਲ, ਨਸ਼ਾ, ਡਕੈਤੀਆਂ, ਕਤਲ, ਗੈਂਗਸਟਰ ਖਤਮ ਹੋ ਜਾਣਗੇ, ਕਿਉਂਕਿ ਪੰਜਾਬ ਦੀਆਂ ਖੇਤਰੀ ਪਾਰਟੀ ਨੇ ਪੰਜਾਬੀਆਂ ਨੂੰ ਕੰਗਾਲ ਕਰਨ ਦੇ ਨਾਲਨਾਲ ਜੰਗਲ ਰਾਜ ਵਿਚ ਧਕੇਲ ਕੇ ਗੰਦੀ ਰਾਜਨੀਤੀ ਕੀਤੀ ਜਾਂਦੀ ਰਹੀ ਹੈ, ਪਰ ਲੋਕ ਹੁਣ ਜਾਗਰੂਕ ਅਤੇ ਸਮਝਦਾਰ ਹੋ ਚੁੱਕੇ ਹਨ ਕਿ ਅਗਰ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਸਿਰਫ ਉਹ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ | ਇਸ ਮੌਕੇ ਰਾਸ਼ਟਰੀ ਸਕੱਤਰ ਡਾ. ਨਰਿੰਦਰ ਰੈਣਾ ਨੇ ਸੰਕਲਪ ਰੈਲੀ ਵਿਚ ਪਹੁੰਚੇ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਤਰਨ ਤਾਰਨ ਜ਼ਿਲੇ ਵਿਚ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜੋ ਚਰਚਾ ਦਿੱਲੀ ਤੱਕ ਚਲਦੀ ਹੈ, ਅੱਜ ਉਸ ਦਾ ਪ੍ਰਤੱਖ ਸਬੂਤ ਤਰਨ ਤਾਰਨ ਹਲਕੇ ਵਾਲਿਆਂ ਦਾ ਇਸ ਨਿਰੋਲ ਇਕੱਠ ਨੇ ਦੇ ਦਿੱਤਾ ਹੈ | ਇਸ ਮੌਕੇ ਜ਼ਿਮਨੀ ਚੋਣ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਆਪ ਪਿੰਡਪਿੰਡ ਸ਼ਹਿਰ ਕਸਬੇ ਗਲੀਗਲੀ ਜਾ ਕੇ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਲੋਕਾਂ ਤੱਕ ਵਿਚਰ ਰਹੇ ਹਨ | ਹਰਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਕੀਤਾ ਲਗਨ ਨਾਲ ਕੰਮ ਅਤੇ ਮਿਹਨਤ ਬੋਲਦੀ ਹੈ, ਜ਼ਿਮਨੀ ਚੋਣ ਵਿਚ ਭਾਜਪਾ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਕੇ.ਡੀ. ਭੰਡਾਰੀ, ਫਤਹਿਜੰਗ ਸਿੰਘ ਬਾਜਵਾ, ਨਰੇਸ਼ ਸ਼ਰਮਾ, ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਭਾਜਪਾ ਵਿਚ ਇਮਾਨਦਾਰੀ ਅਤੇ ਮਿਹਨਤ ਨਾਲ ਕੀਤੇ ਗਏ ਕੰਮ ਨੂੰ ਪਾਰਟੀ ਬੜੀ ਸੁਹਿਰਦਤਾ ਨਾਲ ਦੇਖਦੀ ਹੈ ਇਸ ਪਾਰਟੀ ਵਿਚ ਕੋਈ ਭਾਈ ਭਤੀਜਾਵਾਦ ਜਾਂ ਪੱਖਪਾਤ ਨਹੀਂ ਹੈ | ਇਸ ਮੌਕੇ ਭਾਜਪਾ ਆਗੂ ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਸੁੱਚਾ ਰਾਮ ਲੱਧੜ, ਸ਼ਵੇਤ ਮਲਿਕ, ਰਣਜੀਤ ਸਿੰਘ ਖੋਜੇਵਾਲ, ਅੰਮਿ੍ਤਸਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਦਲਬੀਰ ਸਿੰਘ ਅਲਗੋਂ ਕੋਠੀ ਨੇ ਵੀ ਸੰਬੋਧਨ ਦੌਰਾਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਡਟਣ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਉਤਸ਼ਾਹ ਭਰਿਆ |