14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ 519ਵਾਂ ਜਨਮ ਦਿਹਾੜਾ 23 ਨੂੰ ਮਨਾਇਆ ਜਾਵੇਗਾ- ਗਿਆਨੀ ਨਿਸ਼ਾਨ ਸਿੰਘ <br/>

ਅਜੀਤ ਡੈਸਕ 20-10-2025
ਝਬਾਲ, 19 ਅਕਤੂਬਰ (ਸੁਖਦੇਵ ਸਿੰਘ)-ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਜੀ ਦਾ 519ਵਾਂ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਪਾਠੀ ਸਿੰਘਾਂ ਅਤੇ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਵਲੋਂ 23 ਅਕਤੂਬਰ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ 21 ਅਕਤੂਬਰ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਰੰਭ ਹੋਣਗੇ | 23 ਅਕਤੂਬਰ ਨੂੰ ਭੋਗ ਉਪਰੰਤ ਗੁਰਮਤਿ ਦੀਵਾਨ ਸਜਾਏ ਜਾਣਗੇ, ਜਿਸ ਵਿਚ ਅੰਮਿ੍ਤ ਮਈ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਗੁਰਬਾਣੀ ਕੀਰਤਨ, ਕਵੀਸ਼ਰੀ ਤੇ ਸਿੱਖ ਇਤਿਹਾਸ ਅਤੇ ਸਮਾਜਿਕ ਬੁਰਿਆਈਆ ਆਦਿ ਉੱਪਰ ਲੈਕਚਰ ਤੋਂ ਇਲਾਵਾ ਸ਼ੋ੍ਰਮਣੀ ਅਖੰਡ ਪਾਠੀ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਦਸਤਾਰ ਅਤੇ ਕਵਿੱਜ਼ ਮੁਕਾਬਲੇ ਵੀ ਕਰਵਾਏ ਜਾਣਗੇ | ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਗੁਰਦਵਾਰਾ ਸਾਹਿਬ ਦੇ ਮੈਨੇਜ਼ਰ ਸਰਬਦਿਆਲ ਸਿੰਘ ਨੇ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਇਸ ਸਮਾਗਮ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਮੈਨੇਜਰ ਸਰਬਦਿਆਲ ਸਿੰਘ, ਭਾਈ ਰਣਧੀਰ ਸਿੰਘ ਝਬਾਲ, ਸਰਬਦਿਆਲ, ਭਾਈ ਪ੍ਰਮਜੀਤ ਸਿੰਘ ਲਾਡੀ, ਬਿਕਰਮਜੀਤ ਸਿੰਘ ਸੁਰਸਿੰਘ, ਗੁਰਜੀਤ ਸਿੰਘ ਪੰਜਵੜ, ਪ੍ਰਗਟ ਸਿੰਘ ਮੰਨਣ, ਨਿਰਮਲ ਸਿੰਘ ਨਾਰਲੀ ਇੰਚਾਰਜ ਅਖੰਡ ਪਾਠੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ-ਬੋਰਡਿੰਗ ਸਕੂਲ ਢੋਟਾ 'ਚ ਲੱਗੀਆਂ ਦੀਵਾਲੀ ਦੀਆਂ ਰੌਣਕਾਂ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।