72 ਸਾਲਾ ਪ੍ਰਿੰਸੀਪਲ ਦਿਓਲ ਨੇ ਜਿੱਤਿਆ ਚਾਂਦੀ ਦਾ ਤਗਮਾ
ਤਰਨ ਤਾਰਨ, 1 ਅਕਤੂਬਰ (ਇਕਬਾਲ ਸਿੰਘ ਸੋਢੀ)—‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਰਨ ਤਾਰਨ ਨਿਵਾਸੀ ਪ੍ਰਿੰਸੀਪਲ ਦਲਬੀਰ ਸਿੰਘ ਦਿਓਲ ਨੇ 70–80 ਉਮਰ ਵਰਗ ਦੇ 100 ਮੀਟਰ ਦੌੜ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਇਹ ਖੇਡ ਮੁਕਾਬਲੇ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਹੋ ਰਹੇ ਹਨ।
ਪ੍ਰਿੰਸੀਪਲ ਦਲਬੀਰ ਸਿੰਘ ਦਿਓਲ ਆਪਣੇ ਜਿੱਤੇ ਹੋਏ ਤਗਮੇ ਨਾਲ। ਤਸਵੀਰ: ਲਵਲੀ
02-10-2026