ਪੱਟੀ, 22 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਢਿੱਲੋ ਫੈਬਰੀਕੇਸਨ ਵਿਖੇ ਵਿਸ਼ਵਕਰਮਾ ਦਿਵਸ ਧਾਰਮਿਕ ਤੇ ਉਤਸ਼ਾਹਪੂਰਵਕ ਮਾਹੌਲ ਵਿਚ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਕਰਮਚਾਰੀਆਂ ਵਲੋਂ ਵਿਸ਼ਵਕਰਮਾ ਭਗਵਾਨ ਦੀ ਅਰਾਧਨਾ ਕੀਤੀ ਗਈ ਅਤੇ ਮਸ਼ੀਨਾਂ ਦੀ ਵਿਧੀਵਤ ਪੂਜਾ ਕਰਕੇ ਉਨ੍ਹਾਂ ਦੀ ਸੁਚਾਰੂ ਕਾਰਗੁਜ਼ਾਰੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਕਰਮਚਾਰੀਆਂ ਨੇ ਆਪਸੀ ਏਕਤਾ ਤੇ ਮਿਹਨਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪ੍ਰਬੰਧਕਾਂ ਨੇ ਕਰਮਚਾਰੀਆਂ ਨੂੰ ਵਿਸ਼ਵਕਰਮਾ ਜੀ ਦੇ ਆਦਰਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਿਹਨਤ ਤੇ ਨਿਸ਼ਠਾ ਹੀ ਤਰੱਕੀ ਦੀ ਕੁੰਜੀ ਹੈ | ਇਸ ਮੌਕੇ ਸਾਰੇ ਕਰਮਚਾਰੀ ਧਾਰਮਿਕ ਭਾਵਨਾ ਨਾਲ ਰੰਗੇ ਹੋਏ ਨਜ਼ਰ ਆਏ ਅਤੇ ਸਮਾਰੋਹ ਦਾ ਅੰਤ ਵਿਸ਼ਵਕਰਮਾ ਜੀ ਦੀ ਜੈਕਾਰ ਨਾਲ ਕੀਤਾ ਗਿਆ | ਇਸ ਮੌਕੇ ਹਰਦੀਪ ਸਿੰਘ, ਗੁਰਜੀਤ ਸਿੰਘ, ਪ੍ਰੇਮ ਸਿੰਘ, ਪਵਨ ਕੁਮਾਰ, ਗੁਰਲਾਲ ਸਿੰਘ ਆਦਿ ਮੋਜੂਦ ਸਨ |