ਪੱਟੀ, 22 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਬਾ ਵਿਸ਼ਵਕਰਮਾ ਇਮਾਰਤੀ ਮਜ਼ਦੂਰ ਯੂਨੀਅਨ ਵਲੋਂ ਪੱਟੀ ਸ਼ਹਿਰ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਬਾਬਾ ਵਿਸ਼ਵਕਰਮਾ ਭਵਨ ਨੇੜੇ ਬੱਸ ਸਟੈਂਡ ਪੱਟੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਸ ਤੋਂ ਉਪਰੰਤ ਰਾਗੀ ਸਿੰਘਾਂ ਵਲੋਂਾ ਆਪਣੇ ਜਥੇ ਸਮੇਤ ਕੀਰਤਨ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰੂ ਘਰ ਦਾ ਲੰਗਰ ਅਟੁੱਟ ਵਰਤਾਇਆ ਗਿਆ | ਸ਼ਾਮ ਨੂੰ ਇਮਾਰਤੀ ਯੂਨੀਅਨ ਵਲੋਂ ਪ੍ਰਧਾਨ ਦੀ ਚੋਣ ਕੀਤੀ ਕੀਤੀ ਗਈ | ਜਿਸ ਦੌਰਾਨ ਯੂਨੀਅਨ ਵਲੋਂ ਸਰਬ ਸੰਮਤੀ ਨਾਲ ਸਵਿੰਦਰ ਸਿੰਘ ਦੁਬਲੀ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ 'ਤੇ ਹਾਜ਼ਰ ਸਰਵਣ ਸਿੰਘ ਚੀਮਾ, ਜਸਬੀਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਸੂਬਾ ਸਿੰਘ ਘੁਰਕਵਿੰਡ, ਮੁਖਤਿਆਰ ਸਿੰਘ ਚੇਅਰਮੈਨ ਪੱਟੀ, ਬਲਜੀਤ ਸਿੰਘ ਮਨਿਆਲਾ, ਕੁਲਦੀਪ ਸਿੰਘ ਸੱਗੂ, ਬਲਕਾਰ ਸਿੰਘ ਸੱਗੂ, ਗੁਰਦੇਵ ਸਿੰਘ, ਜੰਗ ਸਿੰਘ ਫਰਨੀਚਰ ਹਾਊਸ, ਤਰਸੇਮ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਸਾਧੂ ਹੈਪੀ ਸਿੰਘ, ਸੰਤੋਖ ਸਿੰਘ, ਜਤਿੰਦਰ ਸਿੰਘ, ਬਲਰਾਜ ਸਿੰਘ, ਕਸ਼ਮੀਰ ਸਿੰਘ, ਗੁਰਚਰਨ ਸਿੰਘ ਘੁੱਕਾ, ਗੋਪਾਲ ਸਿੰਘ ਕੈਰੋੋਂ, ਰਾਜਵਿੰਦਰ ਸਿੰਘ ਬੋਪਾਰਾਏ, ਗੁਰਜੀਤ ਸਿੰਘ, ਮੀਤ ਬਲਜੀਤ ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਗੋਰਾ, ਰਾਜੂ, ਭਗਵੰਤ ਸੋਨੂ, ਸੁਖਦੇਵ ਸਿੰਘ ਧੰਜਲ ਆਦਿ ਹਾਜ਼ਰ ਸਨ |