16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਸਬਾ ਫਤਿਆਬਾਦ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ

ਅਜੀਤ ਡੈਸਕ 23-10-2025
ਫਤਿਆਬਾਦ, 22 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਕਿਰਤ ਦੇ ਦਾਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਵਿਸਵਕਰਮਾ ਸੁਸਾਇਟੀ ਵਲੋਂ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਮੈਬਰਾਂ ਵਲੋਂ ਜਨਮ ਦਿਹਾੜੇ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਕੇ ਭੋਗ ਪਵਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ | ਜਿਸ ਦੌਰਾਨ ਭਾਈ ਕਰਮ ਸਿੰਘ ਸਾਹਨੀ ਦੇ ਹਜੂਰੀ ਰਾਗੀ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗਰੂ ਜੱਸ ਨਾਲ ਜੋੜਿਆ | ਇਸ ਮੌਕੇ ਭਾਈ ਪ੍ਰਦੀਪ ਸਿੰਘ ਰਾਹਲ ਚਾਹਲ ਦੇ ਕਵੀਸ਼ਰੀ ਜਥੇ ਵਲੋਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਤੇ ਮੈਂਬਰਾਂ ਹਰਜੀਤ ਸਿੰਘ ਕਲਸੀ, ਹਰਜੀਤ ਸਿੰਘ ਵਿਲਖੂ, ਬਲਦੇਵ ਸਿੰਘ ਆਰੇ ਟਰਵਾਲੇ, ਰਾਣੂ ਹਾਰਡਵੇਅਰ ਵਾਲੇ, ਬੱਬੂ ਵਿਲਖੂ ਚੱਕੀ ਵਾਲੇ, ਸੁਰਜੀਤ ਰੱਸਿੰਘ ਇੱਲੀ, ਗੋਲਡੀ ਵਿਲਖੂ, ਤਰਲੋਚਨ ਸਿੰਘ ਵਿਲਖੂ, ਕੁਲਦੀਪ ਸਿੰਘ ਵਿਲਖੂ, ਸੋਨੂ ਵਿਲਖੂ, ਤੇਜਿੰਦਰ ਸਿੰਘ ਵਿਲਖੂ, ਸੰਤੋਖ ਸਿੰਘ ਆਰੇ ਵਾਲੇ, ਜਗਦੀਸ਼ ਸਿੰਘ ਅਤੇ ਹੋਰਨਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਦਰਸ਼ਨੀ ਡਿਉੜੀ ਖਡੂਰ ਸਾਹਿਬ ਵਿਖੇ ਹੁੰਦੀ ਛਿਮਾਹੀ ਜਲ ਦੀ ਸੇਵਾ ਦੀ ਸਮਾਪਤੀ ਅਗਲੀ ਖ਼ਬਰ 'ਆਪ' ਸਰਕਾਰ ਦੇ ਅਧੀਨ ਲੋਕਤੰਤਰ ਦੀ ਉਲੰਘਣਾ ਹੋ ਰਹੀ-ਰਾਜਾ ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।