ਖਡੂਰ ਸਾਹਿਬ, 22 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਦੇ ਨਜ਼ਦੀਕ ਦਰਸਨੀ ਡਿਓੜ੍ਹੀ ਵਿਚਕਾਰ ਖਡੂਰ ਸਾਹਿਬ ਵਿਖੇ ਹਰ ਸਾਲ ਨਗਰ ਦੇ ਹੀ ਸਮਾਜਸੇਵੀਆਂ ਸਾਬਕਾ ਫ਼ੌਜੀ ਸੁਖਵਿੰਦਰ ਸਿੰਘ, ਬਲਵੰਤ ਸਿੰਘ ਤੇ ਬਚਨ ਸਿੰਘ ਦੀ ਅਗਵਾਈ ਹੇਠ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਵਿਅਕਤੀਆਂ ਵਲੋਂ ਗਰਮੀ ਦੇ ਮੌਸਮ ਨੂੰ ਦੇਖਦਿਆਂ ਕੀਤੀ ਜਾਂਦੀ ਸਲਾਨਾ ਜਲ ਦੀ ਸੇਵਾ ਜੋ ਇਸ ਵਾਰ 15 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ ਦੀ ਅੱਜ ਸਮਾਪਤੀ ਮੌਕੇ ਇਲਾਕੇ ਦੇ ਉੱਘੇ ਸਿਆਸੀ ਆਗੂ ਕਸ਼ਮੀਰ ਸਿੰਘ ਸ਼ਾਹ ਸਾਬਕਾ ਸੰਮਤੀ ਮੈਂਬਰ ਖਡੂਰ ਸਾਹਿਬ ਵਲੋਂ (ਅਰਸ਼ਦੀਪ ਸਿੰਘ ਗੋਲਡੀ ਫ਼ਾਈਨਾਂਸ ਵਾਲਿਆਂ ਵਲੋਂ ਹਰ ਸਾਲ ਵਾਂਗ ਸਿਰੋਪਿਆਂ ਦੀ ਕਰਵਾਈ ਗਈ ਸੇਵਾ ਨਾਲ) ਜਲ ਦੀ ਸੇਵਾ ਕਰਨ ਵਾਲਿਆਂ ਸੁਖਵਿੰਦਰ ਸਿੰਘ ਫੌਜੀ, ਬਲਵੰਤ ਸਿੰਘ, ਬਚਨ ਸਿੰਘ ਯੂ.ਐੱਸ.ਏ, ਸੁਖਦੇਵ ਸਿੰਘ, ਨਾਜਰ ਸਿੰਘ ਹੀਰਾ, ਬਲਬੀਰ ਸਿੰਘ ਬੀਰਾ, ਡਾ. ਦਲਬੀਰ ਸਿੰਘ ਮਲਮੋਹਰੀ, ਸਵਰਨ ਸਿੰਘ ਕਾਕਾ, ਕਸ਼ਮੀਰ ਸਿੰਘ ਰਾਏਪੁਰ, ਮਨਜੀਤ ਸਿੰਘ ਮੀਤਾ ਮੋਟਰਸਾਈਕਲ ਮਕੈਨਿਕ, ਆਤਮਾ ਸਿੰਘ, ਰਾਣਾ ਮੈਡੀਕਲ ਸਟੋਰ, ਬਖਸੀਸ਼ ਸਿੰਘ ਮਾੜਾ, ਸਾਬਾ ਪੀ.ਬੀ-63 ਆਦਿ ਵਿਅਕਤੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ |