27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰਾਸ਼ਟਰੀ ਮਾਰਗ 54 ਪਿੰਡ ਜੌਣੇਕੇ ਸਾਹਮਣੇ ਪਲਟਿਆ ਟਰਾਲਾ, ਡਰਾਈਵਰ ਵਾਲ-ਵਾਲ ਬਚਿਆ <br/>

ਅਜੀਤ ਡੈਸਕ 24-10-2025
ਹਰੀਕੇ ਪੱਤਣ, 23 ਅਕਤੂਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 ਪਿੰਡ ਜੌਣੇਕੇ ਸਾਹਮਣੇ ਆਵਾਰਾ ਪਸ਼ੂ ਨੂੰ ਬਚਾਉਂਦਿਆਂ ਟਰਾਲਾ ਡਰਾਈਵਰ ਸੰਤੁਲਨ ਗਵਾ ਬੈਠਾ ਅਤੇ ਝੋਨੇ ਨਾਲ ਲੱਦਿਆ ਟਰਾਲਾ ਸੜਕ ਵਿਚਕਾਰ ਪਲਟ ਗਿਆ, ਪਰ ਖੁਸ਼ਕਿਸਮਤੀ ਨਾਲ ਟਰਾਲਾ ਡਰਾਈਵਰ ਵਾਲ-ਵਾਲ ਬਚ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰਾਲਾ ਨੰ. ਪੀ.ਬੀ. 02 ਈ.ਜੀ. 9985 ਦੇ ਡਰਾਈਵਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਅਜਨਾਲਾ ਮੰਡੀ ਤੋਂ ਝੋਨਾ ਲੈ ਕੇ ਤਪਾ ਨੂੰ ਜਾ ਰਿਹਾ ਸੀ ਕਿ ਪਿੰਡ ਜੌਣੇਕੇ ਸਾਹਮਣੇ ਰਾਸ਼ਟਰੀ ਮਾਰਗ 54 'ਤੇ ਸੜਕ ਉਪਰ ਇਕਦਮ ਅੱਗੇ ਅਵਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦਿਆਂ ਟਰਾਲੇ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਵਿਚਕਾਰ ਪਲਟ ਗਿਆ | ਇਸ ਦੌਰਾਨ ਟਰਾਲਾ ਡਰਾਈਵਰ ਵਾਲ-ਵਾਲ ਬਚ ਗਿਆ | ਟਰਾਲਾ ਪਲਟਣ ਕਾਰਨ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਵਿਚ ਵਿਘਨ ਪਿਆ |

ਪਿਛਲੀ ਖ਼ਬਰ ਘਰ ਅੱਗੇ ਪਟਾਕੇ ਚਲਾਉਣ ਤੋਂ ਰੋਕਣ 'ਤੇ ਪਤੀ-ਪਤਨੀ ਨਾਲ ਕੁੱਟਮਾਰ ਅਗਲੀ ਖ਼ਬਰ ਤਰਨ ਤਾਰਨ ਸ਼ਹਿਰ ਦੇ 'ਆਪ' ਆਗੂ ਬਲਜੀਤ ਸਿੰਘ ਸੇਖੋਂ, ਬਲਵਿੰਦਰ ਸਿੰਘ ਵਿਰਕ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।